ਭਾਜਪਾ ’ਚ ਜਾਣ ਦੇ ਕਿਆਸ ਬਾਰੇ ਕਮਲਨਾਥ ਨੇ ਕਿਹਾ, ‘ਜੇ ਅਜਿਹੀ ਕੋਈ ਗੱਲ ਹੋਈ ਤਾਂ ਮੀਡੀਆ ਨੂੰ ਜ਼ਰੂਰ ਸੂਚਿਤ ਕਰਾਂਗਾ’

ਨਵੀਂ ਦਿੱਲੀ, 17 ਫਰਵਰੀ

ਭਾਜਪਾ ‘ਚ ਸ਼ਾਮਲ ਹੋਣ ਦੇ ਕਿਆਸ ਦਰਮਿਆਨ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਅੱਜ ਇਥੇ ਕਿਹਾ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਉਹ ਮੀਡੀਆ ਨੂੰ ਸੂਚਿਤ ਕਰਨਗੇ। ਉਹ ਅੱਜ ਬਾਅਦ ਦੁਪਹਿਰ ਦਿੱਲੀ ਪਹੁੰਚ ਗਏ। ਕਮਲਨਾਥ ਪਿਛਲੇ ਕੁਝ ਦਿਨਾਂ ਤੋਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੇ ਦੌਰੇ ‘ਤੇ ਸਨ, ਜਿੱਥੋਂ ਉਹ 9 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਦਿੱਲੀ ਪਹੁੰਚਣ ਤੋਂ ਬਾਅਦ ਕਮਲਨਾਥ ਨੇ ਭਾਜਪਾ ‘ਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਸਵਾਲਾਂ ‘ਤੇ ਪੱਤਰਕਾਰਾਂ ਨੂੰ ਕਿਹਾ, ‘ਤੁਸੀਂ ਬਹੁਤ ਉਤਸ਼ਾਹਿਤ ਹੋ ਰਹੇ ਹੋ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਕਹਿ ਰਹੇ ਹੋ। ਜੇ ਅਜਿਹਾ ਕੁਝ ਹੁੰਦਾ ਹੈ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸੂਚਿਤ ਕਰਾਂਗਾ।’

Leave a Reply

Your email address will not be published. Required fields are marked *