ਨਵੀਂ ਦਿੱਲੀ, 5 ਫਰਵਰੀ –ਆਮ ਆਦਮੀ ਪਾਰਟੀ ਦੇ ਜੇਲ੍ਹ ’ਚ ਬੰਦ ਆਗੂ ਮਨੀਸ਼ ਸਿਸੋਦੀਆ ਨੇ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਭਿ੍ਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ 2023 ’ਚ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸਿਖਰਲੀ ਅਦਾਲਤ ’ਚ ਦਾਖਲ ਆਪਣੀਆਂ ਦੋ ਪਟੀਸ਼ਨਾਂ ’ਤੇ ਜਲਦੀ ਸੁਣਵਾਈ ਕਰਨ ਲਈ ਅਰਜ਼ੀ ਦਾਖਲ ਕੀਤੀ ਹੈ।। ਸਿਸੋਦੀਆ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੀ ਬੈਂਚ ਨੂੰ ਦੱਸਿਆ ਕਿ ਸਿਸੋਦੀਆ ਇਕ ਸਾਲ ਤੋਂ ਜੇਲ੍ਹ ’ਚ ਬੰਦ ਹਨ ਅਤੇ ਉਨ੍ਹਾਂ ਦੀਆਂ ਪਟੀਸ਼ਨਾਂ ਨੂੰ ਤਤਕਾਲ ਸੂਚੀਬਧ ਕੀਤਾ ਜਾਵੇ।
Related Posts
ਕਿਸਾਨਾਂ ਵਲੋਂ ਸੁਖਬੀਰ ਬਾਦਲ ਦਾ ਵਿਰੋਧ, ਗੱਡੀਆਂ ਅੱਗੇ ਖੜ੍ਹੇ ਹੋ ਕੇ ਦਿਖਾਏ ਕਾਲੇ ਝੰਡੇ
ਹਿਸਾਰ, 16 ਸਤੰਬਰ (ਦਲਜੀਤ ਸਿੰਘ)- ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਖਿਲਾਫ ਹਰਿਆਣਾ ਦੇ ਹਿਸਾਰ ਵਿੱਚ ਰਾਮਾਇਣ ਟੋਲ ਪਲਾਜ਼ਾ ‘ਤੇ ਰੋਸ…
LTCG ਟੈਕਸ ‘ਚ ਵਾਧੇ ਦਾ ਸ਼ੇਅਰ ਬਾਜ਼ਾਰ ‘ਤੇ ਨਹੀਂ ਦਿਸਿਆ ਜ਼ਿਆਦਾ ਅਸਰ, ਸੈਂਸੇਕਸ-ਨਿਫਟੀ ਮਾਮੂਲੀ ਗਿਰਾਵਟ ਨਾਲ ਬੰਦ
ਨਵੀਂ ਦਿੱਲੀ ਅੱਜ ਯਾਨੀ 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੜੀ ਦਾ ਆਪਣਾ 7ਵਾਂ ਬਜਟ ਪੇਸ਼ ਕਰੇਗੀ। ਬਜਟ ਭਾਸ਼ਣ…
ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ, ਮੁੰਬਈ ਦੇ ਹਸਪਤਾਲ ’ਚ ਲਏ ਆਖਰੀ ਸਾਹ
ਮੁੰਬਈ, 16 ਫਰਵਰੀ (ਬਿਊਰੋ)- ਬਾਲੀਵੁੱਡ ਨੂੰ ਡਿਸਕੋ ਮਿਊਜ਼ਿਕ ਦੇਣ ਵਾਲੇ ਮਸ਼ਹੂਰ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਮੁੰਬਈ ਦੇ ਹਸਪਤਾਲ ’ਚ…