ਲਾਹੌਰ, 3 ਫਰਵਰੀ-ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐੱਚਐੱਫ) ਵਿੱਚ ਸੰਕਟ ਗੰਭੀਰ ਹੋ ਰਿਹਾ ਹੈ। ਫੈਡਰੇਸ਼ਨ ਇਸ ਵੇਲੇ ਅਤਿ ਦੀ ਗਰੀਬੀ ’ਚੋਂ ਲੰਘ ਰਹੀ ਹੈ। ਇਸ ਕੌਮੀ ਸੰਸਥਾ ਨੇ ਛੇ ਮਹੀਨਿਆਂ ਤੋਂ ਆਪਣੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਹੈ। ਪੀਐੱਚਐੱਫ ਦੇ ਲਾਹੌਰ ਸਥਿਤ ਹੈੱਡਕੁਆਰਟਰ ਅਤੇ ਕਰਾਚੀ ਵਿੱਚ ਸਬ-ਆਫਿਸ ਵਿੱਚ ਸਾਰੇ ਕਰਮਚਾਰੀ ਛੇ ਮਹੀਨਿਆਂ ਤੋਂ ਤਨਖਾਹਾਂ ਦੀ ਉਡੀਕ ਕਰ ਰਹੇ ਹਨ। 80 ਤੋਂ ਵੱਧ ਦਫ਼ਤਰੀ ਅਤੇ ਹੋਰ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਤੇ ਕੋਈ ਮੈਡੀਕਲ ਲਾਭ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ। ਕੌਮੀ ਸੀਨੀਅਰ ਖਿਡਾਰੀਆਂ ਨੂੰ 4-5 ਮਹੀਨਿਆਂ ਤੋਂ ਉਨ੍ਹਾਂ ਦੀ ਇਕਰਾਰਨਾਮੇ ਦੀ ਤਨਖਾਹ ਜਾਂ ਭੱਤੇ ਦਾ ਭੁਗਤਾਨ ਕੀਤਾ ਗਿਆ ਹੈ। ਪਾਕਿਸਤਾਨ ਦੇ ਕਪਤਾਨ ਇਮਾਦ ਸ਼ਕੀਲ ਬੱਟ ਅਤੇ ਕੁਝ ਹੋਰ ਖਿਡਾਰੀਆਂ ਨੇ ਵੀ ਆਪਣੇ ਰੋਜ਼ਾਨਾ ਦੇ ਬਕਾਏ ਦਾ ਭੁਗਤਾਨ ਨਾ ਕਰਨ ਦੇ ਮੁੱਦੇ ‘ਤੇ ਝੜਪ ਕੀਤੀ ਸੀ। ਬੱਟ ਨੇ ਧਮਕੀ ਵੀ ਦਿੱਤੀ ਕਿ ਜਦੋਂ ਤੱਕ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਗਲੇ ਮੈਚ ਨਹੀਂ ਖੇਡਗੇ। ਸੂਤਰਾਂ ਮੁਤਾਬਕ ਫੈਡਰੇਸ਼ਨ ਨੇ ਖਿਡਾਰੀਆਂ, ਮੁਲਾਜ਼ਮਾਂ, ਕੋਚਾਂ ਤੇ ਹੋਰਾਂ ਦੇ 8 ਕਰੋੜ ਰੁਪਏ ਦੇਣੇ ਹਨ।
Related Posts
ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਮੈਲਬੌਰਨ, 7 ਫਰਵਰੀ-ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। Post Views:…
ਮੁੱਕੇਬਾਜ਼ੀ ’ਚ ਭਾਰਤ ਨੂੰ ਵੱਡਾ ਝਟਕਾ, ਟੋਕੀਓ ਓਲੰਪਿਕ ’ਚੋਂ ਬਾਹਰ ਹੋਈ ਮੈਰੀਕਾਮ
ਟੋਕੀਓ, 29 ਜੁਲਾਈ (ਦਲਜੀਤ ਸਿੰਘ)- ਮੈਰੀਕਾਮ ਦਾ ਸਫ਼ਰ ਟੋਕੀਓ ਓਲੰਪਿਕ ਵਿਚ ਖ਼ਤਮ ਹੋ ਗਿਆ ਹੈ ਅਤੇ ਇਹ ਉਨ੍ਹਾਂ ਦੇ ਕਰੀਅਰ…
ਕੋਵਿਡ ਦੇ ਪ੍ਰਛਾਵੇਂ ਹੇਠ ਟੋਕੀਓ ਉਲੰਪਿਕ ਦਾ ਰੰਗਾ ਰੰਗ ਉਦਘਟਨ
ਟੋਕੀਓ, 24 ਜੁਲਾਈ (ਪਰਮਜੀਤ ਸਿੰਘ ਬਾਗੜੀਆ) ਕੋਵਿਡ ਮਹਾਮਾਰੀ ਦੇ ਪ੍ਰਛਾਵੇਂ ਹੇਠ ਵਿਸ਼ਵ ਦੇ ਸਭ ਤੋਂ ਵੱਡੇ ਖੇਡ ਉਤਸਵ ਉਲੰਪਿਕ ਦਾ…