ਨਵੀਂ ਦਿੱਲੀ, 20 ਅਗਸਤ (ਦਲਜੀਤ ਸਿੰਘ)- ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਾ ਅਜੇ ਵੀ ਕਾਇਮ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 36 ਹਜ਼ਾਰ 571 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 540 ਲੋਕਾਂ ਦੀ ਮੌਤ ਹੋ ਗਈ। ਹੁਣ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 3 ਲੱਖ 63 ਹਜ਼ਾਰ 605 ਰਹਿ ਗਈ ਹੈ, ਜੋ ਪਿਛਲੇ 150 ਦਿਨਾਂ ਵਿੱਚ ਸਭ ਤੋਂ ਘੱਟ ਹੈ। ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੋਰੋਨਾ ਟੀਕੇ ਦੀਆਂ ਖੁਰਾਕਾਂ ਦੀ ਕੁੱਲ ਗਿਣਤੀ 57.16 ਕਰੋੜ ਨੂੰ ਪਾਰ ਕਰ ਗਈ ਹੈ|
ਜਿਸ ਵਿੱਚ ਵੀਰਵਾਰ ਨੂੰ ਦਿੱਤੀਆਂ ਗਈਆਂ 48 ਲੱਖ ਤੋਂ ਵੱਧ ਖੁਰਾਕਾਂ ਸ਼ਾਮਲ ਹਨ। 18-44 ਸਾਲ ਦੀ ਉਮਰ ਦੇ ਕੁੱਲ 21,13,11,218 ਵਿਅਕਤੀਆਂ ਨੂੰ ਉਨ੍ਹਾਂ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ ਕੁੱਲ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1,79,43,325 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਟੀਕਾਕਰਨ ਮੁਹਿੰਮ ਦਾ ਤੀਜਾ ਪੜਾਅ ਹੈ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 57,16,71,264 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।