ਨਵੀਂ ਦਿੱਲੀ,19 ਅਗਸਤ (ਦਲਜੀਤ ਸਿੰਘ)- ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੁੱਧਵਾਰ ਸ਼ਾਮ 7 ਤੋਂ 7.10 ਦੇ ਵਿਚਕਾਰ ਜਹਾਜ਼ ਦੇ ਅਗਵਾ ਹੋਣ ਬਾਰੇ ਧਮਕੀ ਭਰਿਆ ਫੋਨ ਆਇਆ। ਇਹ ਕਾਲ ਬੰਗਾਲੀ ਵਿੱਚ ਸੀ ਤੇ ਜਿਸ ਵਿਅਕਤੀ ਨੇ ਫੋਨ ਕੀਤਾ ਸੀ, ਉਸ ਨੇ ਆਪਣਾ ਨਾਂ ਸ਼ਾਂਤ ਬਿਸਵਾਸ ਦੱਸਿਆ ਸੀ। ਪੁਲਿਸ ਨੇ ਕਿਹਾ ਕਿ ਉਹ ਉਸ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੇ ਧਮਕੀ ਵਾਲਾ ਕਾਲ ਕੀਤਾ। ਉਨ੍ਹਾਂ ਦੱਸਿਆ ਕਿ ਉਸ ਨੇ ਕਾਲ ਇਹ ਕਹਿ ਕੇ ਕੱਟ ਦਿੱਤਾ ਕਿ ਉਹ ਮਜ਼ਾਕ ਕਰ ਰਿਹਾ ਸੀ।
ਏਅਰਪੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ ਫਲਾਈਟ ਤੋਂ ਕਾਲ ਕੀਤੀ ਗਈ ਸੀ ਤੇ ਇਸ ਦੇ ਵੇਰਵੇ ਅਜੇ ਪਤਾ ਨਹੀਂ ਹਨ। ਇਹ ਸਪੱਸ਼ਟ ਹੈ ਕਿ ਤਾਲਿਬਾਨ ਅਫਗਾਨਿਸਤਾਨ ਦੇ ਕੰਟਰੋਲ ਵਿੱਚ ਹੈ ਤੇ ਅਜਿਹੀਆਂ ਧਮਕੀ ਭਰੀਆਂ ਕਾਲਾਂ ਸੁਰੱਖਿਆ ਏਜੰਸੀਆਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।