ਵਾਸ਼ਿੰਗਟਨ,18 ਅਗਸਤ (ਦਲਜੀਤ ਸਿੰਘ)- ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਕਾਇਮ ਹੋ ਗਿਆ ਹੈ। ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਕੁਝ ਦਿਨਾਂ ਦੇ ਅੰਦਰ ਹੀ ਤਾਲਿਬਾਨ ਨੇ ਦੇਸ਼ ਦਾ ਕੰਟਰੋਲ ਲੈ ਲਿਆ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਹੁਣ ਇਸ ਫੈਸਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹਨ। ਇਨ੍ਹਾਂ ਸਵਾਲਾਂ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ।
ਬਿਡੇਨ ਨੇ ਲੋਕਾਂ ਨੂੰ ਕਿਹਾ ਹੈ ਕਿ ਜੇ ਅਫਗਾਨ ਫ਼ੌਜੀ ਨਹੀਂ ਲੜਦੇ ਤਾਂ ਮੈਂ ਕਿੰਨੀਆਂ ਪੀੜ੍ਹੀਆਂ ਤਕ ਅਮਰੀਕੀ ਪੁੱਤਰਾਂ ਤੇ ਧੀਆਂ ਨੂੰ ਉੱਥੇ ਭੇਜਦਾ ਰਹਾਂ। ਮੇਰਾ ਜਵਾਬ ਸਪਸ਼ਟ ਹੈ। ਮੈਂ ਉਨ੍ਹਾਂ ਗਲਤੀਆਂ ਨੂੰ ਨਹੀਂ ਦੁਹਰਾਵਾਂਗਾ, ਜੋ ਅਸੀਂ ਪਹਿਲਾਂ ਕੀਤੀਆਂ ਹਨ।