ਨੀਤੀ ਆਯੋਗ ਦੀ ਤਰਜ਼ ‘ਤੇ ਬਣਿਆ ਵਿਕਾਸ ਕਮਿਸ਼ਨ, ਕੈਬਨਿਟ ਨੇ ਦਿੱਤੀ ਮਨਜ਼ੂਰੀ; ਸੀਮਾ ਬਾਂਸਲ ਵਾਈਸ ਚੇਅਰਪਰਸਨ ਨਿਯੁਕਤ

nawanpunjab.com

ਚੰਡੀਗੜ੍ਹ : ਨੀਤੀ ਆਯੋਗ (Niti Aayog) ਦੀ ਤਰਜ਼ ’ਤੇ ਪੰਜਾਬ ਸਰਕਾਰ (Punjab Govt) ਨੇ ਵੀ ਚੁੱਪਚਾਪ ਪੰਜਾਬ ਵਿਕਾਸ ਕਮਿਸ਼ਨ (Punjab Development Commission) ਦਾ ਗਠਨ ਕਰ ਦਿੱਤਾ ਹੈ ਹਾਲਾਂਕਿ ਅਜੇ ਤਕ ਇਸ ਦੇ ਚੇਅਰਮੈਨ ਤੇ ਹੋਰ ਮੈਂਬਰਾਂ ਦੀ ਨਿਯੁਕਤੀ ਨਹੀਂ ਕੀਤੀ ਗਈ। ਸਿਰਫ਼ ਉੱਪ-ਚੇਅਰਪਰਸਨ ਲਾ ਦਿੱਤੀ ਗਈ ਹੈ। ਇਹ ਕਮਿਸ਼ਨ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਕਿਸ ਤਰ੍ਹਾਂ ਲੋਕਾਂ ’ਚ ਤੇਜ਼ੀ ਨਾਲ ਲਾਗੂ ਕਰਵਾ ਸਕਦਾ ਹੈ ਤੇ ਰਿਸਰਚ ਕਰਕੇ ਸਬੰਧਿਤ ਵਿਭਾਗਾਂ ਨੂੰ ਦੱਸ ਸਕਦਾ ਹੈ ਕਿ ਇਨ੍ਹਾਂ ਵਿਚ ਕਿਸ ਤਰ੍ਹਾਂ ਦੇ ਸੁਧਾਰਾਂ ਦੀ ਗੁੰਜਾਇਸ਼ ਹੈ। ਇਸ ਦੀ ਮਨਜ਼ੂਰੀ ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ‘ਚ ਦਿੱਤੀ ਗਈ ਸੀ।

ਪੰਜਾਬ ਵਿਕਾਸ ਕਮਿਸ਼ਨ ਦਾ ਗਠਨ ਪਿਛਲੇ ਦਿਨੀਂ ਕਰ ਦਿੱਤਾ ਗਿਆ ਹੈ ਪਰ ਇਸ ਬਾਰੇ ’ਚ ਸਰਕਾਰ ਨੇ ਕੋਈ ਜ਼ਿਆਦਾ ਪ੍ਰਚਾਰ ਨਹੀਂ ਕੀਤਾ ਬਲਕਿ ਕੈਬਨਿਟ ’ਚ ਲਿਆ ਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰ ਸਰਕਾਰ ’ਚ ਜਿਸ ਤਰ੍ਹਾਂ ਨੀਤੀ ਆਯੋਗ ਵਿਭਾਗਾਂ ਨੂੰ ਰਿਸਰਚ ਦੇ ਆਧਾਰ ’ਤੇ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ’ਚ ਸਹਾਇਤਾ ਕਰਦਾ ਹੈ, ਠੀਕ ਇਹੀ ਕੰਮ ਇਕ ਕਮਿਸ਼ਨ ਵੀ ਕਰੇਗਾ। ਫ਼ਿਲਹਾਲ ਇਸ ’ਤੇ ਕਿਸੇ ਵੀ ਵਿਅਕਤੀ ਦੀ ਚੇਅਰਮੈਨ ਵਜੋਂ ਨਿਯੁਕਤੀ ਨਹੀਂ ਕੀਤੀ ਗਈ ਪਰ ਬਾਸਟਨ ਕੰਸਲਟੈਂਸੀ ਗਰੁੱਪ ’ਚ ਉੱਚ ਅਹੁਦਿਆਂ ’ਤੇ ਕੰਮ ਕਰਨ ਵਾਲੀ ਸੀਮਾ ਬਾਂਸਲ ਨੂੰ ਉਪ ਚੇਅਰਪਰਸਨ ਲਾ ਦਿੱਤਾ ਗਿਆ ਹੈ। ਸੀਮਾ ਬਾਂਸਲ ਨੇ ਆਪਣੇ ਇੰਟਰਨੈੱਟ ਮੀਡੀਆ ’ਤੇ ਇਸ ਦੀ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਹੈ।

Leave a Reply

Your email address will not be published. Required fields are marked *