ਵਿਦਿਆਰਥਨ ਨਾਲ ਫੈਕਟਰੀ ਦੇ ਠੇਕੇਦਾਰ ਨੇ ਕਈ ਵਾਰ ਕੀਤਾ ਜਬਰ ਜਨਾਹ

ਲੁਧਿਆਣਾ : ਹਵਸ ਵਿੱਚ ਅੰਨੇ ਹੋਏ ਫੈਕਟਰੀ ਦੇ ਠੇਕੇਦਾਰ ਨੇ ਨਾਬਾਲਗ ਵਿਦਿਆਰਥਣ ਨਾਲ ਕਈ ਵਾਰ ਜਬਰ ਜਿਨਾਹ ਕੀਤਾ। ਬੱਚੀ ਦੀ ਮਾਸੂਮੀਅਤ ਦਾ ਫਾਇਦਾ ਚੁੱਕਦਾ ਹੋਇਆ ਉਹ ਉਸਨੂੰ ਵੱਖ ਵੱਖ ਥਾਵਾਂ ਤੇ ਲਿਜਾ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਰਿਹਾ। ਪੇਟ ਵਿੱਚ ਦਰਦ ਹੋਣ ਤੇ ਲੜਕੀ ਨੇ ਮਾਪਿਆਂ ਨੂੰ ਆਪਣੇ ਨਾਲ ਹੋ ਰਹੀ ਹੈਵਾਨੀਅਤ ਬਾਰੇ ਜਾਣੂ ਕਰਵਾਇਆ। ਸੂਚਨਾ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਈ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਨੂਰਵਾਲ ਰੋਡ ਦੇ ਰਹਿਣ ਵਾਲੇ ਫੈਕਟਰੀ ਦੇ ਠੇਕੇਦਾਰ ਸੰਤੋਸ਼ ਦੇ ਖਿਲਾਫ ਮੁਕਦਮਾ ਦਰਜ ਕਰਕੇ ਨਾਕਾਬੰਦੀ ਦੇ ਦੌਰਾਨ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਨੇ ਦੱਸਿਆ ਕਿ ਉਹ ਘਰ ਦੇ ਲਾਗੇ ਹੀ ਪੈਂਦੇ ਇੱਕ ਸਕੂਲ ਵਿੱਚ ਅੱਠਵੀਂ ਦੀ ਵਿਦਿਆਰਥਨ ਹੈ। ਜੂਨ ਮਹੀਨੇ ਦੀਆਂ ਛੁੱਟੀਆਂ ਵਿੱਚ ਉਹ ਟੀ ਸ਼ਰਟ ਬਣਾਉਣ ਵਾਲੀ ਬੀਐਸ ਓਸਵਾਲ ਫੈਕਟਰੀ ਵਿੱਚ ਕੰਮ ਕਰਨ ਲੱਗ ਪਈ।

ਫੈਕਟਰੀ ਦੇ ਠੇਕੇਦਾਰ ਮੁਲਜਮ ਸੰਤੋਸ਼ ਕੁਮਾਰ ਨੇ ਬੱਚੀ ਦੀ ਮਾਸੂਮੀਅਤ ਦਾ ਫਾਇਦਾ ਚੁੱਕਿਆ ਅਤੇ ਉਸ ਨਾਲ ਦੋਸਤੀ ਕਰ ਲਈ। ਮੁਲਜਮ ਨੇ ਲੜਕੀ ਨੂੰ ਵਰਗਲਾ ਕੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਲੜਕੀ ਨੇ ਪਰਿਵਾਰਿਕ ਮੈਂਬਰਾਂ ਨੂੰ ਕੁਝ ਨਾ ਦੱਸਿਆ ਅਤੇ ਸਕੂਲ ਸ਼ੁਰੂ ਹੋਣ ਤੇ ਉਹ ਲਗਾਤਾਰ ਪੜ੍ਹਾਈ ਕਰਦੀ ਰਹੀ। ਲੜਕੀ ਮੁਲਜਮ ਨਾਲ ਸੰਪਰਕ ਵਿੱਚ ਰਹੀ ਅਤੇ ਦੋ ਦਿਨ ਪਹਿਲੋਂ ਸੰਤੋਸ਼ ਕੁਮਾਰ ਦੁਪਹਿਰੇ 12 ਵਜੇ ਦੇ ਕਰੀਬ ਲੜਕੀ ਨੂੰ ਆਪਣੇ ਸਕੂਟਰ ਤੇ ਬਿਠਾ ਕੇ ਗੁਰੂ ਨਾਨਕ ਨਗਰ ਤਾਜਪੁਰ ਰੋਡ ਦੇ ਇੱਕ ਕਮਰੇ ਵਿੱਚ ਲੈ ਗਿਆ।

Leave a Reply

Your email address will not be published. Required fields are marked *