ਸ਼੍ਰੌਮਣੀ ਕਮੇਟੀ ਚੋਣਾਂ ‘ਚ ਸਿੱਖ ਆਪਣੀ ਵੋਟ ਜਰੂਰ ਬਣਵਾਉਂਣ : ਗਿੱਲ

ਚੰਡੀਗੜ੍ਹ,10,ਨਵੰਬਰ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਪੰਜਾਬ ਦੇ ਸਮੂਹ ਸਿੱਖ ਪ੍ਰੀਵਾਂਰਾਂ ਨੂੰ ਅਪੀਲ਼ ਕੀਤੀ ਹੈ ਕਿ ਉਹ ਸਿੱਖ ਵੋਟ ਜ਼ਰੂਰ ਬਣਵਾਉਂਣ।

ਚੇਤੇ ਰਹੇ ਕਿ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਬਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਦੇ ਮੱਦੇ ਨਜ਼ਰ ਇੰਨ੍ਹਾ ਦਿਨਾਂ ‘ਚ ਸ਼੍ਰੋਮਣੀ ਕਮੇਟੀ ਦੇ ਵੋਟਰਾਂ ਨੂੰ ਨਵੇਂ ਸਿਰਿਓਂ ਵੋਟਾਂ ਬਣਾਉਂਣ ਲਈ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਨੇ ਮੌਕਾ ਦਿੱਤਾ ਹੈ।
ਸ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਦੇਖਣ ‘ਚ ਆਇਆ ਹੈ ਕਿ ਬੀਐਲਓਜ਼ ਖੁਦ ਵੋਟਰਾਂ ਦੀ ਸ਼ਨਾਖਤ ਕਰਨ ਦੀ ਬਜਾਏ ਰਸੂਖਦਾਰਾਂ ਨੂੰ ‘ਵੋਟਰ-ਫਾਰਮ’ ਦੇ ਕੇ ਖੁਦ ਆਰਓ ਦੀਆਂ ਹਦਾਇਤਾਂ ਤਂ ਲਾਂਭੇਂ ਜਾ ਰਹੇ ਹਨ। ਜਿਸ ਵਜ੍ਹਾ ਕਰਕੇ ਸਿੱਖ ਵੋਟਰਾਂ ‘ਚ ਕੋਈ ਜਾਣਕਾਰੀ ਨਹੀਂ ਹੈ ਕਿ ਵੋਟਾਂ ਲਈ ਨਵੇਂ ਸੀਰਿਓਂ ਫਾਰਮ ਭਰੇ ਜਾ ਰਹੇ ਹਨ।

ੳੇਨਾ ਨੇ ਸਿੱਖ ਗੁਰਦੁਆਰਾ ਇਲੈਕਸ਼ਨ ਕਮਸ਼ਿਨ ਨੂੰ ਅਪੀਲ ਕੀਤੀ ਹੈ ਕਿ ਬੀਐਲਓਜ਼ ਦੀ ਕਾਰਗੁਜ਼ਾਰੀ ਨੂੰ ਆਨ ਲਾਈਨ ਕੀਤਾ ਜਾਵੇ ਅਤੇ ਹਰ ਬੀਐਲਓਜ਼ ਵੱਟਸਅੱਪ ਤੇ ਵੀਡਿਓ ਕਾਲ ਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੰਮ ਦੀ ਸਟੇਟਸ ਰਿਪੋਰਟ ਤੋਂ ਜਾਣੂ ਕਰਵਾਉਂਣ।

ਉਨ੍ਹਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਵੋਟਰ ਫਾਰਮ ਜਮ੍ਹਾ ਕਰਾਉਂਣ ਦੀ ਤਰੀਕ ‘ਚ ਵਾਧਾ ਕਰਵਾਉਂਣ ਲਈ ਸਿੱਖ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਸ਼੍ਰ ਐਸਐਸ ਸਾਰੋਂ ਨੂੰ ਮਿਲਿਆ ਜਾਵੇ ਅਤੇ ਸਿਖਾਂ ਦੀਆਂ ਵੋਟਾਂ ਬਣਵਾਉਂਣ ਲਈ ਅਖਬਾਰਾਂ ‘ਚ ਇਸ਼ਤਿਹਾਰ ਜਾਰੀ ਕੀਤੇ ਜਾਣ ਪਿੰਡਾਂ ‘ਚ ਗੁਰਦੁਆਰਿਆਂ ‘ਚ ਅਨਾਊਂਸਮੈਂਟਾਂ ਕੀਤੀਆਂ ਜਾਣ, ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ‘ਚ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਟਾਫ ਦੀਆਂ ਡਿਊਟੀਆਂ ਲਗਾਈਆਂ ਜਾਣ ਕਿ ਉਹ ਸਿੱਧੇ ਸਿੱਖ ਪ੍ਰੀਵਾਰਾਂ ਨਾਲ ਤਾਲਮੇਲ ਕਰਕੇ ਬੀਐਲਓਜ਼ ਨੂੰ ਨਾਲ ਲੈ ਕੇ ਵੋਟਰ ਫਾਰਮ ਭਰਵਾਉਂਣ।ਸ਼੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾ ਵੱਲੋਂ ਵੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਲੈਟਰਹੈੱਡ ਤੇ ਸਿੱਖ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਪੱਤਰ ਭੇਜ ਕੇ ਵੋਟਾਂ ਬਣਾੳਂਣ ਦੀ ਜਾਰੀ ਕੀਤੀ ਸਮਾ ਸਾਰਣੀ ‘ਚ ਤਬਦੀਲੀ ਕੀਤੇ ਜਾਣ ਦੀ ਜਨਤਕ ਹਿੱਤ ‘ਚ ਅਪੀਲ ਕੀਤੀ ਹੈ।

ਵੱਖਰੇ ਬਿਆਨ ‘ਚ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਇਤਿਹਾਸਕ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਜ਼ਮਹੂਰੀ ਤਰੀਕੇ ਨਾਲ ਚੁਣੀ ਜਾਣ ਵਾਲੀ ਪ੍ਰਬੰਧਕ ਕਮੇਟੀ ‘ਚ ‘ਜਾਤ’ ਨੂੰ ਲੈਕੇ ਕੀਤਾ ਗਿਆ ਵਰਗੀ ਕਰਨ “ਮਾਨਿਸ ਕੀ ਜਾਤਿ ਸਭੈ ਏਕੇ ਪਹਿਚਾਨਬੋ” ਦੇ ਸੰਕੰਲਪ ਨੂੰ ਫਿਰਕੂ ਸੋਚ ਤੇ ਵੱਖਵਾਦੀ ਪਹੁੰਚ ਦੇ ਹੱਥਕੰਡੇਂ ਵਾਲ ਮਾਨਵਤਾ ਦੇ ਉੱਚੇ ਸਿਧਾਂਤ ਨੂੰ ਤਾਰੋਪੀਡ ਕਰ ਰਿਹਾ ਹੈ। ਧਰਮ ਦੇ ਠੇਕੇਦਾਰਾਂ ਦੀ ਜਾਤਿ ਅਧਾਰਿਤ ਵੋਟਰ ਫਾਰਮ ‘ਚ ਅੰਕਿਤ ਕੀਤੇ ਕਾਲਮ ਨੂੰ ਲੈਕੇ ਸਾਧੀ ਚੁੱਪ ਸਿੱਖ ਪੰਥ ਅਤੇ ਸਿੱਖ ਸਿਧਾਂਤਾਂ ਤੇ ਸਿੱਧਾ ਹਮਲਾ ਮੰਨ ਲੈਣਾ ਚਾਹੀਦਾ ਹੈ।ਉਨ੍ਹਾ ਨੇ ਕਿਹਾ ਕਿ ਉਨ੍ਹਾ ਦੀ ਸੰਸਥਾ ਦੇ ਸੀਨੀਅਰ ਵਕੀਲ ਸ੍ਰ ਪਰਮਿੰਦਰ ਸਿੰਘ ਰਾਏ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਜਾਤਿ ਦੇ ਕਾਲਮ ਸਬੰਧੀ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਲੋਕਾਂ ਅਤੇ ਪਿੰਰਟਿੰਗ ਪ੍ਰੈਸ ਨੂੰ ਜਵਾਬ ਦੇਹ ਬਣਾਉਂਣਗੇ।

Leave a Reply

Your email address will not be published. Required fields are marked *