ਪਠਾਨਕੋਟ, 9 ਨਵੰਬਰ– ਅੱਜ ਸਵੇਰੇ ਪਠਾਨਕੋਟ ਤੋਂ ਸੁਜਾਨਪੁਰ ਰੋਡ ’ਤੇ ਨੇੜੇ ਟੈਂਕ ਚੌਂਕ ਸਵੇਰੇ 8.20 ਵਜੇ ਦੇ ਕਰੀਬ ਇਕ ਨਿੱਜੀ ਸਕੂਲ ਦੇ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਤੇਜ਼ ਰਫ਼ਤਾਰ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਸੰਤੁਲਨ ਵਿਗੜਨ ਕਾਰਨ ਪਲਟ ਗਈ, ਜਿਸ ਕਾਰਨ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਸ ਪੂਰੀ ਤਰ੍ਹਾਂ ਬੱਚਿਆਂ ਨਾਲ ਭਰੀ ਹੋਈ ਸੀ। ਬੱਸ ਪਲਟਣ ਨਾਲ ਇਸ ਵਿਚ ਸਵਾਰ ਬੱਚਿਆਂ ਦੀਆਂ ਚੀਕਾਂ ਨਾਲ ਰਾਹਗੀਰ ਤੁਰੰਤ ਰੁਕੇ ਤੇ ਉਨ੍ਹਾਂ ਵਲੋਂ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ। ਬੱਸ ’ਤੇ ਨਾ ਤਾਂ ਸਕੂਲ ਦਾ ਨਾਂਅ ਸੀ ਅਤੇ ਨਾ ਹੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਸੀ ਤੇ ਦੇਖਣ ਵਿਚ ਵੀ ਬੱਸ ਬਹੁਤ ਪੁਰਾਣੀ ਲੱਗ ਰਹੀ ਸੀ।
Related Posts
ਮੁੱਖ ਚੋਣ ਅਧਿਕਾਰੀ ਪੰਜਾਬ ਨੇ ਸਿਆਸੀ ਪਾਰਟੀਆਂ ਨਾਲ ਕੀਤੀ ਮੀਟਿੰਗ, ਚੋਣਾਂ ਦੇ ਖਰੜੇ ਦੇ ਪ੍ਰਕਾਸ਼ਨ ਦੀ ਸੀ.ਡੀ. ਸੌਂਪੀ
ਚੰਡੀਗੜ੍ਹ – ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਚੋਣ (ਬਿਨਾਂ ਫੋਟੋਆਂ) ਦੇ ਖਰੜਾ ਪ੍ਰਕਾਸ਼ਨ…
ਗੈਂਗਸਟਰ ਲਾਰੈਂਸ ਬਿਸ਼ਨੋਈ ਅਦਾਲਤ ‘ਚ ਪੇਸ਼, ਮੁਕਤਸਰ ਪੁਲਸ ਨੂੰ ਮਿਲਿਆ 6 ਦਿਨਾਂ ਦਾ ਰਿਮਾਂਡ
ਸ੍ਰੀ ਮੁਕਤਸਰ ਸਾਹਿਬ- ਦੇਰ ਰਾਤ ਮੁਕਤਸਰ ਪੁਲਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਮੁਕਤਸਰ ਸਾਹਿਬ ਲੈ ਕੇ ਪਹੁੰਚੀ, ਜਿਸਨੂੰ ਕਿ…
ਮੋਹਾਲੀ ‘ਚ ਭਾਰੀ ਬਾਰਸ਼ ਨੇ ਪਰੇਸ਼ਾਨ ਕਰ ਛੱਡੇ ਲੋਕ, ਘਰਾਂ ਅੰਦਰ ਵੜਿਆ ਪਾਣੀ
ਮੋਹਾਲੀ: ਮੋਹਾਲੀ ਜ਼ਿਲ੍ਹੇ ‘ਚ ਅੱਜ ਹੋਈ ਪਹਿਲੀ ਬਰਸਾਤ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ। ਨਗਰ ਨਿਗਮ ਦੇ ਪ੍ਰਬੰਧਾਂ ਦੀ…