ਫਗਵਾੜਾ- ਤੜਕੇ ਫਗਵਾੜਾ ਦੇ ਪਿੰਡ ਚਾਚੋਕੀ ਨੇੜੇ ਕੌਮੀ ਰਾਜਮਾਰਗ ਨੰਬਰ 1 ਦੋ ਟਰੱਕਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਹਾਦਸੇ ਤੋਂ ਬਾਅਦ ਫਗਵਾੜਾ-ਲੁਧਿਆਣਾ ਨੈਸ਼ਨਲ ਹਾਈਵੇ ਨੰਬਰ 1 ’ਤੇ ਵਾਹਨਾਂ ਦੀ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਇਸ ਮੌਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
ਤੜਕਸਾਰ ਕੌਮੀ ਰਾਜਮਾਰਗ ’ਤੇ ਦੋ ਟਰੱਕਾਂ ਦੀ ਟੱਕਰ ‘ਚ ਵਿਅਕਤੀ ਦੀ ਮੌਤ, ਟ੍ਰੈਫਿਕ ਵਿਵਸਥਾ ਠੱਪ
