ਨਵੀਂ ਦਿੱਲੀ, 7 ਨਵੰਬਰ- ਦਿੱਲੀ-ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ ਸੰਬੰਧੀ ਸੁਪਰੀਮ ਕੋਰਟ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਵਾਹਨਾਂ ਲਈ ਔਡ-ਈਵਨ ਵਰਗੀਆਂ ਯੋਜਨਾਵਾਂ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਰਫ਼ ਇਕ ਦਿਖਾਵਾ ਹਨ। ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ 10 ਨਵੰਬਰ ਨੂੰ ਤੈਅ ਕੀਤੀ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਸੰਜੇ ਕਿਸ਼ਨ ਕੌਲ ਨੇ ਕਿਹਾ ਕਿ ਹਫ਼ਤੇ ਦੇ ਅੰਤ ਵਿਚ ਪੰਜਾਬ ਵਿਚ ਯਾਤਰਾ ਕਰਦੇ ਹੋਏ ਉਨ੍ਹਾਂ ਨੇ ਸੜਕ ਦੇ ਦੋਵੇਂ ਪਾਸੇ ਵੱਡੇ ਪੱਧਰ ’ਤੇ ਅੱਗ ਲੱਗੀ ਦੇਖੀ।
Related Posts
ਪ੍ਰਧਾਨ ਮੰਤਰੀ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ, ਦੇਸ਼ ਵਾਸੀਆਂ ਤੋਂ ਮੰਗੀ ਮਾਫੀ
ਨਵੀਂ ਦਿੱਲ 19 ਨਵੰਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਨੂੰ…
ਰੂਸੀ ਹਮਲੇ ਵਿਚ ਯੂਕਰੇਨ ਦੇ 7 ਨਾਗਰਿਕਾਂ ਦੀ ਮੌਤ, 9 ਜ਼ਖ਼ਮੀ
ਨਵੀਂ ਦਿੱਲੀ, 24 ਫਰਵਰੀ- ਰੂਸੀ ਫੋਜਾਂ ਵਲੋਂ ਕੀਤੇ ਯੂਕਰੇਨ ’ਤੇ ਹਮਲਾ ਵਿਚ ਹੁਣ ਤੱਕ 7 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ…
Weather : ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਸੰਘਣੀ ਧੁੰਦ ਦੀ ਚਿਤਾਵਨੀ, ਠੰਢ ਵਧੀ; ਦਿੱਲੀ ‘ਚ ਪ੍ਰਦੂਸ਼ਣ ਜਾਨਲੇਵਾ
ਨਵੀਂ ਦਿੱਲੀ : ਉੱਤਰ-ਪੱਛਮ ਤੋਂ ਵਗਣ ਵਾਲੀਆਂ ਹਵਾਵਾਂ ਨੇ ਤੇਜ਼ੀ ਫੜ ਲਈ ਹੈ, ਜਿਸ ਕਾਰਨ ਧੁੰਦ ਫੈਲ ਰਹੀ ਹੈ। ਫਿਲਹਾਲ…