ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਮਾਨ ਸਰਕਾਰ ਨੇ ਇਕ ਹੋਰ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਸਕੂਲੀ ਵਿਦਿਆਰਥੀਆਂ ਖ਼ਾਸ ਤੌਰ ‘ਤੇ ਕੁੜੀਆਂ ਦੀ ਆਵਾਜਾਈ ਦੀ ਸਹੂਲਤ ਲਈ ਸਕੂਲਾਂ ‘ਚ ਬੱਸ ਸੇਵਾ ਸ਼ੁਰੂ ਕੀਤਾ ਜਾ ਚੁੱਕੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਸਕੂਲੀ ਬੱਸਾਂ ਬੱਚਿਆਂ ਨੂੰ ਲੈਣ ਲਈ 30 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਰਕਾਰੀ ਸਕੂਲਾਂ ਤੱਕ ਪੁੱਜਣਗੀਆਂ।
ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਗਾਰੰਟੀ ਦਿੱਤੀ ਸੀ ਕਿ ਤੁਹਾਡੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਾਡੀ ਹੈ। ਅੱਜ ਤੋਂ ਉਸ ਸੁਫ਼ਨੇ ਦੀ ਪੂਰਤੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 117 ਸਕੂਲਾਂ ਵਿਚ ਕੰਮ ਸ਼ੁਰੂ ਹੋਇਆ। ਇਨ੍ਹਾਂ ਸਕੂਲਾਂ ਵਿਚ 8200 ਸੀਟਾਂ ਹਨ, ਇੱਥੇ ਦਾਖ਼ਲਾ ਲੈਣ ਲਈ 1 ਲੱਖ ਅਰਜ਼ੀਆਂ ਆਈਆਂ ਹਨ।
ਹੁਣ ਸਰਕਾਰੀ ਸਕੂਲਾਂ ਵਿਚ ਸਿਫਾਰਿਸ਼ ਦਾ ਦੌਰ ਚੱਲ ਰਿਹਾ ਹੈ। ਸਕੂਲ ਸਿਰਫ਼ ਪੇਂਟਿੰਗ ਕਰ ਕੇ ਹੀ ਤਿਆਰ ਨਹੀਂ ਹੋਏ ਹਨ। ਨਸ਼ਿਆਂ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ, ਜਿਸ ਲਈ ਪੰਜਾਬ ਪੁਲਸ ਵਧਾਈ ਦੀ ਹੱਕਦਾਰ ਹੈ। ਪਹਿਲਾਂ ਲੀਡਰਾਂ ਦੇ ਰਿਸ਼ਤੇਦਾਰ ਨਸ਼ੇ ਕਰਵਾਉਦੇ ਸਨ ਪਰ ਹੁਣ ਉਹ ਨਾਂ ਨਹੀਂ ਲੈਣਗੇ।