ਕਸ਼ਮੀਰ ਦੌਰਾ : ਰਾਹੁਲ ਗਾਂਧੀ ਨੇ ਖੀਰ ਭਵਾਨੀ ਮੰਦਰ ਦੇ ਕੀਤੇ ਦਰਸ਼ਨ

rahul gandhi /nawanpunjab.com

ਸ਼੍ਰੀਨਗਰ, 10 ਅਗਸਤ (ਦਲਜੀਤ ਸਿੰਘ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਯਾਨੀ ਕਿ ਅੱਜ ਜੰਮੂੂ-ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ ਵਿਚ ਖੀਰ ਭਵਾਨੀ ਮੰਦਰ ’ਚ ਮੱਥਾ ਟੇਕਿਆ। ਰਾਹੁਲ ਗਾਂਧੀ ਸੋਮਵਾਰ ਨੂੰ ਦੋ ਦਿਨ ਦੌਰੇ ’ਤੇ ਜੰਮੂ-ਕਸ਼ਮੀਰ ਪਹੁੰਚੇ ਹਨ। ਕਾਂਗਰਸ ਦੇ ਇਕ ਆਗੂ ਨੇ ਦੱਸਿਆ ਕਿ ਰਾਹੁਲ ਅੱਜ ਸਵੇਰੇ ਮੱਧ ਕਸ਼ਮੀਰ ਜ਼ਿਲ੍ਹੇ ਦੇ ਤੁਲਮੁੱਲਾ ਇਲਾਕੇ ’ਚ ਸਥਿਤ ਮੰਦਰ ਪਹੁੰਚੇ। ਰਾਹੁਲ ਨਾਲ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੀ ਮੌਜੂਦ ਸਨ। ਇਸ ਤੋਂ ਬਾਅਦ ਰਾਹੁਲ ਡਲ ਝੀਲ ਕਿਨਾਰੇ ਸਥਿਤ ਦਰਗਾਹ ਹਜ਼ਰਤਬਲ ਜਾਣਗੇ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਮਗਰੋਂ ਰਾਹੁਲ ਗਾਂਧੀ ਦਾ ਪਹਿਲਾ ਕਸ਼ਮੀਰ ਦੌਰਾ ਹੈ।

ਬੀਤੇ ਦਿਨ ਰਾਹੁਲ ਸ਼੍ਰੀਗਨਰ ਪਹੁੰਚੇ ਸਨ, ਇੱਥੇ ਸ਼ਾਮ ਇਕ ਹੋਟਲ ’ਚ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਦੇ ਬੇਟੇ ਦੇ ਵਿਆਹ ਦੀ ਰਿਸੈਪਸ਼ਨ ’ਚ ਵੀ ਸ਼ਾਮਲ ਹੋਏ ਸਨ। ਸ਼੍ਰੀਨਗਰ ਵਿਚ ਨਵਾਂ ਕਾਂਗਰਸ ਭਵਨ ਤਿਆਰ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਰਾਹੁਲ ਗਾਂਧੀ ਅੱਜ ਸਵੇਰੇ 11.30 ਵਜੇ ਕਰਨਗੇ। ਆਪਣੇ ਕਸ਼ਮੀਰ ਦੌਰੇ ਦੌਰਾਨ ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਆ ਰਹੇ ਕਾਂਗਰਸ ਆਗੂਆਂ ਅਤੇ ਹੋਰ ਤਬਕਿਆਂ ਦੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ। ਜਾਣਕਾਰੀ ਮੁਤਾਬਕ ਰਾਹੁਲ ਮੰਗਲਵਾਰ ਨੂੰ ਹਜ਼ਰਤ ਬਾਲ ਮਸਜਿਦ, ਗੁਰਦੁਆਰਾ ਸਾਹਿਬ ਅਤੇ ਸ਼ੇਖ ਹਮਜ਼ਾ ਮਖਦੂਮ ਦੀ ਮਜ਼ਾਰ ’ਤੇ ਵੀ ਜਾ ਸਕਦੇ ਹਨ। ਰਾਹੁਲ ਗਾਂਧੀ ਮੰਗਲਵਾਰ ਸ਼ਾਮ ਤੱਕ ਦਿੱਲੀ ਲਈ ਰਵਾਨਾ ਹੋਣਗੇ।

Leave a Reply

Your email address will not be published. Required fields are marked *