ਜਲੰਧਰ- ਮਹਾਨਗਰ ’ਚ ਦੇਰ ਰਾਤ ਗੋਲ਼ੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕਾ ਛੋਟਾ ਸਾਈਪੁਰ ’ਚ ਰਾਜਾ ਸਈਪੁਰੀਆ ਨੇ ਐਤਵਾਰ ਰਾਤ ਨੂੰ ਆਪਣੇ ਘਰ ਦੇ ਕੋਲ ਗੋਲ਼ੀਬਾਰੀ ਕੀਤੀ। ਦਰਅਸਲ, ਰਾਜੇ ਦੇ ਘਰ ਕੋਲ ਇਕ ਧਿਰ ਝਗੜਾ ਕਰਨ ਲਈ ਇਕੱਠੀ ਹੋਈ ਸੀ, ਜਿਸ ਕਾਰਨ ਰਾਜੇ ਨੇ ਗੋਲ਼ੀਆਂ ਚਲਾ ਦਿੱਤੀਆਂ।
ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 8 ਦੀ ਪੁਲਸ ਰਵਾਨਾ ਹੋ ਗਈ ਹੈ। ਐਡੀਸ਼ਨਲ ਇੰਚਾਰਜ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਗੋਲ਼ੀਬਾਰੀ ਦੀ ਸੂਚਨਾ ਮਿਲਣ ’ਤੇ ਉਹ ਤੁਰੰਤ ਪੁਲਸ ਟੀਮ ਨਾਲ ਮੌਕੇ ’ਤੇ ਜਾ ਰਹੇ ਹਨ। ਜਲਦ ਹੀ ਸਾਰੀ ਘਟਨਾ ਦਾ ਖ਼ੁਲਾਸਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸੀ.ਪੀ. ਕੁਲਦੀਪ ਸਿੰਘ ਚਾਹਲ ਨੇ ਕ੍ਰਾਈਮ ਮੀਟਿੰਗ ਕਰਕੇ ਸ਼ਹਿਰ ਨੂੰ ਅਪਰਾਧ ਮੁਕਤ ਕਰਨ ਦਾ ਦਾਅਵਾ ਕੀਤਾ ਸੀ ਪਰ ਅੱਜ ਇਸ ਤਰ੍ਹਾਂ ਸ਼ਰੇਆਮ ਗੋਲ਼ੀਆਂ ਚਲਾਉਣ ਦੀ ਘਟਨਾ ਸ਼ਹਿਰ ਦੇ ਹਾਲਾਤ ਨੂੰ ਲੈ ਕੇ ਕੁਝ ਹੋਰ ਹੀ ਬਿਆਨ ਕਰ ਰਹੀ ਹੈ।