ਅੰਮ੍ਰਿਤਸਰ : ਪੰਜਾਬ ਸਰਕਾਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਪ੍ਰਿੰਸੀਪਲ ਦੀ ਅਕੈਡਮੀ ਵਿਚ ਪੜ੍ਹਾਉਣ ਤੇ ਪ੍ਰਬੰਧਨ ਦੇ ਗੁਰ ਸਿਖਾਉਣ ਲਈ ਭੇਜ ਰਹੀ ਹੈ। ਤੀਜਾ ਵਫ਼ਦ 23 ਜੁਲਾਈ ਨੂੰ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਰਵਾਨਾ ਹੋਵੇਗਾ। ਸੂਬੇ ਭਰ ਵਿਚੋਂ 72 ਪਿ੍ਰੰਸੀਪਲਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਅੰਮ੍ਰਿਤਸਰ ਦੇ ਸੱਤ ਪਿ੍ਰੰਸੀਪਲ ਸ਼ਾਮਲ ਹਨ। ਇਹ ਪਿ੍ਰੰਸੀਪਲ 24 ਜੁਲਾਈ ਤੋਂ 28 ਜੁਲਾਈ ਤੱਕ ਪੰਜ ਦਿਨਾਂ ਲਈ ਸਿੰਗਾਪੁਰ ਵਿਚ ਸਿਖਲਾਈ ਪ੍ਰਾਪਤ ਕਰਨਗੇ। ਸਾਰੇ ਪਿ੍ਰੰਸੀਪਲ ਚੰਡੀਗੜ੍ਹ ਤੋਂ ਟੇ੍ਰਨਿੰਗ ਲਈ ਰਵਾਨਾ ਹੋਣਗੇ। ਅੰਮ੍ਰਿਤਸਰ ਤੋਂ ਰਵਾਨਾ ਹੋਣ ਵਾਲੇ ਪਿ੍ਰੰਸੀਪਲਾਂ ਵਿਚ ਵਰੁਣ ਕੁਮਾਰ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਥੂਨੰਗਲ ਲੜਕੀਆਂ ਦੇ ਪਿ੍ਰੰਸੀਪਲ ਦੀਪਕ ਠੁਕਰਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦਸੌਂਧਾ ਸਿੰਘ ਦੇ ਪਿ੍ਰੰਸੀਪਲ ਸੁਖਦੇਵ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਸਿੱਕਾ ਦੇ ਪਿ੍ਰੰਸੀਪਲ ਦੀਪਕ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਦੇ ਪਿ੍ਰੰਸੀਪਲ ਰਾਜੀਵ ਕਪੂਰ, ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸ਼ੁਕਰ ਚੁੱਕ ਦੇ ਪਿ੍ਰੰਸੀਪਲ ਸੋਨੀਆ ਰੰਧਾਵਾ, ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਕਰਮਪੁਰਾ ਦੀ ਪਿ੍ਰੰਸੀਪਲ ਅਨੂ ਬੇਦੀ ਸ਼ਾਮਲ ਹੈ।