ਚੰਡੀਗੜ੍ਹ ਦੇ PGI ‘ਚ ਅਗਲੇ ਮਹੀਨੇ ਖੁੱਲ੍ਹੇਗਾ ਪਹਿਲਾਂ ਸਕਿਨ ਬੈਂਕ, ਹੁਣ ਬਚੇਗੀ ਅੱਗ ਕਾਰਨ ਝੁਲਸੇ ਲੋਕਾਂ ਦੀ ਜਾਨ



ਚੰਡੀਗੜ੍ਹ – ਚੰਡੀਗੜ੍ਹ ਦੇ ਪੀਜੀਆਈ ਵਿੱਚ ਜੁਲਾਈ ਦੇ ਮਹੀਨੇ ਨਾਰਦਨ ਰੀਜਨ ਦਾ ਪਹਿਲਾ ਸਕਿਨ ਬੈਂਕ ਖੁੱਲ੍ਹਣ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਫ਼ਾਇਦਾ ਹੋਵੇਗਾ। ਸੂਤਰਾਂ ਅਨੁਸਾਰ ਇਸ ਬੈਂਕ ਦੀ ਮਦਦ ਨਾਲ ਅੱਗ ਲੱਗਣ ਕਾਰਨ ਝੁਲਸ ਜਾਣ ਵਾਲੇ ਲੋਕਾਂ ਦੀ ਜਾਨ ਬਚਾਉਣ ਅਤੇ ਉਹਨਾਂ ਨੂੰ ਜਲਦੀ ਠੀਕ ਕਰਨ ਵਿੱਚ ਬਹੁਤ ਮਦਦ ਮਿਲਣ ਵਾਲੀ ਹੈ। ਦੱਸ ਦੇਈਏ ਕਿ ਫਿਲਹਾਲ ਦੇਸ਼ ਦੇ ਕਿਸੇ ਵੀ ਏਮਜ਼ ‘ਚ ਸਕਿਨ ਬੈਂਕ ਦੀ ਸਹੂਲਤ ਨਹੀਂ ਹੈ।

ਇਸ ਮਾਮਲੇ ਦੇ ਸਬੰਧ ਵਿੱਚ ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਅਨੁਸਾਰ ਅੱਗ ਕਾਰਨ ਵਾਪਸੇ ਹਾਦਸੇ ਵਿੱਚ 50 ਫ਼ੀਸਦੀ ਤੋਂ ਵੱਧ ਝੁਲਸੇ ਗਏ ਮਰੀਜ਼ ਦੇ ਸਰੀਰ ਵਿੱਚ ਖੂਨ ਦੇ ਟਿਸ਼ੂ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਮਰੀਜ਼ ਦੇ ਸਰੀਰ ਵਿੱਚ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਹਾਲਤ ਵਿੱਚ ਝੁਲਸੇ ਹੋਏ ਬੱਚਿਆਂ ਦੇ ਸੜੇ ਹੋਏ ਹਿੱਸੇ ‘ਤੇ ਟੈਂਪਰੇਰੀ ਟਰਾਂਸਪਲਾਂਟ ਸਕਿਨ ਕਰਕੇ ਜਲਦੀ ਠੀਕ ਕੀਤਾ ਜਾ ਸਕਦਾ ਹੈ। ਟ੍ਰਾਂਸਪਲਾਂਟ ਕਰਨ ਤੋਂ ਇਕ ਮਹੀਨੇ ਬਾਅਦ ਮਰੀਜ਼ ਦੀ ਆਪਣੀ ਚਮੜੀ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਇਸ ਸਥਿਤੀ ਵਿੱਚ, ਟ੍ਰਾਂਸਪਲਾਂਟ ਕੀਤੀ ਚਮੜੀ ਉਤਰਨੀ ਸ਼ੁਰੂ ਹੋ ਜਾਂਦੀ ਹੈ ਅਤੇ ਮਰੀਜ਼ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ।

ਦੱਸ ਦੇਈਏ ਕਿ ਟਰਾਂਸਪਲਾਂਟ ਸਕਿਨ ਗੰਢੇ ਦੇ ਛਿਲਕੇ ਤੋਂ ਵੀ ਪਤਨੀ ਚਮੜੀ ਹੁੰਦੀ ਹੈ। ਇਸ ਚਮੜੀ ਦੇ 10 ਬਾਈ 10 ਦਾ ਹਿੱਸਾ 70-80 ਹਜ਼ਾਰ ਰੁਪਏ ਦੇ ਕਰੀਬ ਆਉਂਦਾ ਹੈ। ਦੇਸ਼ ਭਰ ਵਿੱਚ 17 ਸਕਿਨ ਬੈਂਕ ਹਨ। ਵਰਤਮਾਨ ਸਮੇਂ ਵਿੱਚ ਮਹਾਰਾਸ਼ਟਰ, ਉੜੀਸਾ, ਕਰਨਾਟਕ, ਮੱਧ ਪ੍ਰਦੇਸ਼, ਤਾਮਿਲਨਾਡੂ, ਜੈਪੁਰ ਵਿੱਚ ਸਕਿਨ ਬੈਂਕ ਮੌਜੂਦ ਹਨ। ਇਸ ਦੇ ਨਾਲ ਹੀ ਇਹ ਸਹੂਲਤ ਜੈਪੁਰ ਦੇ ਸਰਕਾਰੀ ਸਵਾਈ ਮਾਨਸਿੰਘ ਹਸਪਤਾਲ ਵਿੱਚ ਸ਼ੁਰੂ ਕੀਤੀ ਗਈ ਹੈ।

Leave a Reply

Your email address will not be published. Required fields are marked *