ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੀ. ਜੀ. ਆਈ. ਅਲਰਟ ’ਤੇ

ਸ਼ਹਿਰ ਵਿਚ ਵਧਦੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਸਿਹਤ ਵਿਭਾਗ ਨੇ ਅਲਰਟ ਰਹਿਣ ਦੀ ਗੱਲ ਕਹੀ ਹੈ। ਉਥੇ ਹੀ ਪੀ. ਜੀ. ਆਈ. ਵੀ ਅਲਰਟ ਮੋਡ ’ਤੇ ਆ ਗਿਆ ਹੈ। ਪਲਮਨਰੀ ਮੈਡੀਸਿਨ ਡਿਪਾਰਟਮੈਂਟ ਦੇ ਹੈੱਡ ਪ੍ਰੋ. ਆਸ਼ੂਤੋਸ਼ ਅਗਰਵਾਲ ਮੁਤਾਬਿਕ ਪੀ. ਜੀ. ਆਈ. ਨੇ ਪਹਿਲਾਂ ਹੀ ਕੁਝ ਵਾਰਡਾਂ ਨੂੰ ਮਾਰਕ ਕਰ ਲਿਆ ਹੈ। ਆਉਣ ਵਾਲੇ ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਵਧਦੀ ਹੈ ਤਾਂ ਇਸ ਇਲਾਕੇ ਵਿਚ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਜਾ ਸਕਦਾ ਹੈ। ਹਾਲਾਂਕਿ ਅਜੇ ਵੀ ਸੰਸਥਾ ਵਿਚ ਕੁਝ ਮਰੀਜ਼ਾਂ ਨੂੰ ਮੈਡੀਕਲ ਕੇਅਰ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਐਡਮਿਟ ਕੀਤਾ ਗਿਆ ਹੈ।ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ।

ਡਾ. ਆਸ਼ੂਤੋਸ਼ ਮੁਤਾਬਿਕ ਫਿਲਹਾਲ ਲੋਕਲ ਹੈਲਥ ਅਥਾਰਿਟੀ ਅਤੇ ਹਸਪਤਾਲ ਐਡਮਨਿਸਟ੍ਰੇਸ਼ਨ ਕੋਵਿਡ ਦੇ ਗ੍ਰਾਫ਼ ਨੂੰ ਕਾਫ਼ੀ ਨੇੜਿਓਂ ਮਾਨੀਟਰ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਹਾਲਾਤ ਕਿੰਝ ਰਹਿਣਗੇ ਅਜੇ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਜ਼ਿਆਦਾ ਅਲਰਟ ਰਹਿਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *