ਮੋਹਾਲੀ ‘ਚ ‘ਇਨਵੈਸਟ ਪੰਜਾਬ’ ਸੰਮੇਲਨ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਵੱਡਾ ਬਿਆਨ


ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਖੋਖਲੇ ਦਾਅਵਿਆਂ ਰਾਹੀਂ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਮੁਹਿੰਮ ਤੋਂ ਬਾਜ਼ ਆਉਣ। ਉਨ੍ਹਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਾਨੂੰਨ ਵਿਵਸਥਾ ਕੰਟਰੋਲ ਹੇਠ ਆਉਣ ਮਗਰੋਂ ਤੇ ਇੰਡਸਟਰੀ ਨੂੰ ਦੇਣ ਲਈ ਢੁੱਕਵੀਂ ਬਿਜਲੀ ਤੇ ਸਹੂਲਤਾਂ ਉਪਲਬਧ ਹੋਣ ’ਤੇ ਹੀ ‘ਇਨਵੈਸਟ ਪੰਜਾਬ’ ਸੰਮੇਲਨ ਕਰਵਾਉਣ।

ਮੋਹਾਲੀ ’ਚ ਅੱਜ ਤੋਂ ਸ਼ੁਰੂ ਹੋ ਰਹੇ ਦੋ ਰੋਜ਼ਾ ‘ਇਨਵੈਸਟ ਪੰਜਾਬ’ ਸੰਮੇਲਨ ‘ਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਝੂਠੇ ਇਸ਼ਤਿਹਾਰਾਂ ’ਤੇ ਜਨਤਾ ਦਾ ਪੈਸਾ ਬਰਬਾਦ ਕਰਨ ਦਾ ਗੁਨਾਹ ਬੰਦ ਕਰਨ। ਉਨ੍ਹਾਂ ਕਿਹਾ ਕਿ ਬਜਾਏ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਾਸਤੇ ਸਹੂਲਤਾਂ ਦੀ ਸਿਰਜਣਾ ਦੇ, ਸਰਕਾਰ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ‘ਇਨਵੈਸਟ ਪੰਜਾਬ’ ਦੀ ਸਫ਼ਲਤਾ ਦੇ ਇਸ਼ਤਿਹਾਰ ਦੇਣ ’ਚ ਜ਼ਿਆਦਾ ਦਿਲਚਸਪੀ ਹੈ।

ਸੁਖਬੀਰ ਬਾਦਲ ਨੇ ਪੁੱਛਿਆ ਕਿ ਜਦੋਂ ਇਕ ਸੂਬਾ ਸਰਕਾਰ, ਜਿਸ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੋਵੇ, ਕੋਲ ਸੂਬੇ ’ਚ ਉਦਯੋਗ ਨੂੰ ਦੇਣ ਲਈ ਕੁਝ ਵੀ ਆਕਰਸ਼ਿਤ ਨਾ ਹੋਵੇ ਤੇ ਸੱਤਾਧਾਰੀ ਪਾਰਟੀ ਦੇ ਆਗੂ ਸਿੱਧੇ ਤੌਰ ’ਤੇ ਆਬਕਾਰੀ ਘਪਲੇ, ਮਾਈਨਿੰਗ ਘਪਲੇ ਤੇ ਫਿਰੌਤੀਆਂ ਵਰਗੇ ਅਪਰਾਧਾਂ ’ਚ ਸ਼ਾਮਲ ਹੋਣ ਤਾਂ ਫਿਰ ਕੋਈ ਸੂਬੇ ’ਚ ਨਿਵੇਸ਼ ਕਰਨ ਦਾ ਜ਼ੋਖ਼ਮ ਕਿਉਂ ਚੁੱਕੇਗਾ?

Leave a Reply

Your email address will not be published. Required fields are marked *