ਨਵੀਂ ਦਿੱਲੀ : ਇਨਕਮ ਟੈਕਸ ਦੀ ਛਾਪੇਮਾਰੀ: ਅੱਜ ਆਮਦਨ ਕਰ ਵਿਭਾਗ ਦੀ ਟੀਮ ਨੇ ਦੇਸ਼ ਦੇ 11 ਰਾਜਾਂ ਵਿੱਚ 64 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਯੂਫਲੇਕਸ ਲਿਮਟਿਡ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਹਰਿਆਣਾ, ਤਾਮਿਲਨਾਡੂ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ‘ਚ ਕਰੀਬ 64 ਥਾਵਾਂ ‘ਤੇ ਜਾਰੀ ਹੈ।
NIA ਦੇ 8 ਸੂਬਿਆਂ ‘ਚ ਛਾਪੇਮਾਰੀ
ਅੱਜ ਸਵੇਰੇ ਦੇਸ਼ ਦੇ ਅੱਠ ਰਾਜਾਂ ਵਿੱਚ 70 ਤੋਂ ਵੱਧ ਥਾਵਾਂ ‘ਤੇ NIA ਦੇ ਛਾਪੇਮਾਰੀ ਜਾਰੀ ਹੈ। ਇਹ ਕਾਰਵਾਈ ਗੈਂਗਸਟਰ ਮਾਮਲੇ ਸਬੰਧੀ ਕੀਤੀ ਗਈ ਹੈ। NIA ਵੱਲੋਂ ਜਿਨ੍ਹਾਂ ਸੂਬਿਆਂ ‘ਚ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ‘ਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ।