ਦੀਪ ਸਿੱਧੂ ਦੀ ਮੌਤ ‘ਤੇ ਗਰਲਫਰੈਂਡ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਨੇ ਬੁੱਧਵਾਰ ਨੂੰ ਪਹਿਲਾਂਆਪਣੇ ਇੰਸਟਾਗ੍ਰਾਮ ‘ਤੇ ਦੀਪ ਸਿੱਧੂ ਨਾਲ ਹੋਏ ਹਾਦਸੇ ਸਬੰਧੀ ਇਕ ਵੀਡੀਓ ਅਪਲੋਡ ਕੀਤੀ। ਇਸ ਤੋਂ ਬਾਅਦ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਰੀਨਾ ਨੇ ਉਸ ਰਾਤ ਹੋਏ ਜ਼ਬਰਦਸਤ ਹਾਦਸੇ ਦੀ ਪੂਰੀ ਸਚਾਈ ਦੱਸੀ। ਉਸ ਨੇ ਕਿਹਾ ਕਿ ਉਹ ਸੱਚੀਂ ਹਾਦਸਾ ਸੀ। ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਕਾਰਨ ਹਾਦਸਾ ਹੋਇਆ। ਰੀਨਾ ਨੇ ਦੀਪ ਸਿੱਧੂ ਦੀ ਪਤਨੀ ਤੇ ਭਰਾ ‘ਤੇ ਸਵਾਲ ਚੁੱਕੇ ਹਨ। ਉਸ ਨੇ ਦੀਪ ਸਿੱਧੂ ਦੇ ਭਰਾ ‘ਤੇ ਹਾਦਸੇ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਰੀਨਾ ਨੇ ਇਹ ਵੀ ਕਿਹਾ ਕਿ ਦੀਪ ਸਿੱਧੂ ਆਪਣੀ ਪਤਨੀ ਨਾਲ ਪਹਿਲਾਂ ਹੀ ਵੱਖ ਹੋ ਚੁੱਕਾ ਸੀ ਤੇ ਉਹ ਉਸ ਨਾਲ ਖਾਰ ਖਾਂਦੀ ਸੀ।
Related Posts
ਉੱਤਰੀ ਭਾਰਤ ‘ਚ ਹੋਵੇਗੀ ਠੰਢ, ਇਨ੍ਹਾਂ ਸੂਬਿਆਂ ‘ਚ ਮੀਂਹ ਦੀ ਸੰਭਾਵਨਾ
ਨਵੀਂ ਦਿੱਲੀ, 27 ਜਨਵਰੀ (ਬਿਊਰੋ)- ਫਿਲਹਾਲ ਉੱਤਰੀ ਭਾਰਤ ‘ਚ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ…
ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਪੰਜਾਬ ਕੈਬਿਨਟ ਦੀ ਬੈਠਕ
ਚੰਡੀਗੜ੍ਹ, 18 ਮਈ – ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਪੰਜਾਬ ਕੈਬਿਨਟ ਦੀ ਬੈਠਕ ਹੋਈ ਹੈ | ਥੋੜੀ ਦੇਰ ਵਿਚ ਕਿਸਾਨਾਂ…
ਬਾਜਵਾ, ਸੋਢੀ, ਰਾਣਾ ਕੇ.ਪੀ. ਸਿੰਘ ਤੇ ਕੈਪਟਨ ਵਿਚਕਾਰ ਮੁਲਾਕਾਤ
ਪਟਿਆਲਾ, 17 ਜੁਲਾਈ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ,…