ਚੰਡੀਗੜ੍ਹ- ਪ੍ਰਾਈਵੇਟ ਹੋਟਲਾਂ ਦੇ ਬਰਾਬਰ ਮੁੱਲ ਲਿਆਉਣ ਲਈ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਨੇ ਆਪਣੇ ਅਧੀਨ ਆਉਣ ਵਾਲੇ ਤਿੰਨੇ ਹੋਟਲਾਂ ਸੈਕਟਰ-10 ਸਥਿਤ ਮਾਊਂਟ ਵਿਊ, ਸੈਕਟਰ-17 ਸਥਿਤ ਸ਼ਿਵਾਲਿਕ ਵਿਊ ਅਤੇ ਸੈਕਟਰ-24 ਦੇ ਪਾਰਕ ਵਿਊ ਹੋਟਲ ਦੇ ਬੈਂਕੁਏਟ ਹਾਲ ਦੇ ਰੇਟਾਂ ‘ਚ 10 ਤੋਂ 20 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਸਿਟਕੋ ਨੇ ਪਾਰਕ ਵਿਊ ਹੋਟਲ ‘ਚ ਕਮਰੇ ਦਾ ਕਿਰਾਇਆ ਵੀ ਕਰੀਬ 20 ਫ਼ੀਸਦੀ ਤੱਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਸੁਖ਼ਨਾ ਝੀਲ ਸਥਿਤ ਸ਼ੇਫ ਲੇਕਵਿਊ ਰੈਸਟੋਰੈਂਟ ਨੂੰ ਨਿੱਜੀ ਕੰਪਨੀ ਦੇ ਨਾਲ ਰੈਵੇਨਿਊ ਸ਼ੇਅਰਿੰਗ ਦੇ ਆਧਾਰ ’ਤੇ ਚਲਾਉਣ ਦਾ ਵੀ ਫ਼ੈਸਲਾ ਲਿਆ ਹੈ ਅਤੇ ਇਸ ਸਬੰਧ ‘ਚ ਇਛੁੱਕ ਏਜੰਸੀਆਂ ਤੋਂ ਪ੍ਰਸਤਾਵ ਮੰਗੇ ਗਏ ਹਨ। ਇਸ ਸਬੰਧ ‘ਚ ਸਿਟਕੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਤਿੰਨੇ ਹੋਟਲਾਂ ‘ਚ ਕਰੀਬ 4 ਸਾਲ ਦੇ ਅੰਤਰਾਲ ਤੋਂ ਬਾਅਦ ਰੇਟਾਂ ਨੂੰ ਰਿਵਾਈਜ਼ਡ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਪ੍ਰਾਈਵੇਟ ਹੋਟਲਾਂ ਦੇ ਬਰਾਬਰ ਆਪਣੇ ਰੇਟ ਲਿਆਉਣਾ ਚਾਹੁੰਦੇ ਹਨ, ਤਾਂ ਕਿ ਉਨ੍ਹਾਂ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪਹਿਲਾਂ ਨਾਲੋਂ ਮਹਿੰਗਾਈ ਵੀ ਕਾਫ਼ੀ ਵੱਧ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੇ ਹੋਟਲਾਂ ਦੇ ਰੇਟ ਰਿਵਾਈਜ਼ਡ ਕੀਤੇ ਹਨ। ਹਾਲ ਹੀ ਵਿਚ ਇਸ ਸਬੰਧ ‘ਚ ਫੈਸਲਾ ਲਿਆ ਗਿਆ ਸੀ। ਉੱਥੇ ਹੀ ਲੇਕ ਵਿਊ ਰੈਸਟੋਰੈਂਟ ਨੂੰ ਰੈਵੇਨਿਊ ਸ਼ੇਅਰਿੰਗ ਦੇ ਆਧਾਰ ’ਤੇ ਚਲਾਉਣ ਦਾ ਫ਼ੈਸਲਾ ਸੋਮਵਾਰ ਨੂੰ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਬੈਠਕ ‘ਚ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦੇ ਹੋਟਲਾਂ ‘ਚ ਹੋਰ ਵੀ ਬਦਲਾਅ ਕੀਤੇ ਜਾ ਰਹੇ ਹਨ, ਤਾਂ ਜੋ ਲੋਕ ਹੋਟਲਾਂ ਵੱਲ ਆਕਰਸ਼ਤ ਹੋਣ। ਇਸ ਤੋਂ ਇਲਾਵਾ ਵੈੱਬਸਾਈਟ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਤਾਂ ਕਿ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਕਰਨ ‘ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀਦਾ ਸਾਹਮਣਾ ਨਾ ਕਰਨਾ ਪਵੇ।
ਬੈਂਕੁਏਟ ਹਾਲ ਦੇ ਰੇਟ
ਹੋਟਲ ਮਾਊਂਟ ਵਿਊ ਸੈਕਟਰ-10
ਵੈੱਜ-1750 ਰੁਪਏ ਪ੍ਰਤੀ ਪਲੇਟ (ਪੁਰਾਣੀਆਂ ਦਰਾਂ)
ਵੈੱਜ-2100 ਰੁਪਏ (ਨਵੀਂਆਂ ਦਰਾਂ)
ਨਾਨ-ਵੈੱਜ : 2000 ਰੁਪਏ (ਪੁਰਾਣੀਆਂ ਦਰਾਂ)
ਨਾਨ-ਵੈੱਜ : 2450 ਰੁਪਏ (ਨਵੀਂਆਂ ਦਰਾਂ)
ਹੋਟਲ ਸ਼ਿਵਾਲਿਕ ਵਿਊ ਸੈਕਟਰ-17
ਵੈੱਜ-1300 ਰੁਪਏ ਪ੍ਰਤੀ ਪਲੇਟ (ਪੁਰਾਣੀਆਂ ਦਰਾਂ)
ਵੈੱਜ-1560 ਰੁਪਏ (ਨਵੀਆਂ ਦਰਾਂ)
ਨਾਨ-ਵੈੱਜ : 1500 ਰੁਪਏ (ਪੁਰਾਣੀਆਂ ਦਰਾਂ)
ਨਾਨ ਵੈੱਜ : 1830 ਰੁਪਏ (ਨਵੀਆਂ ਦਰਾਂ)
ਹੋਟਲ ਵਿਊ ਪਾਰਕ ਸੈਕਟਰ-24
ਵੈੱਜ- 800 ਰੁਪਏ ਪ੍ਰਤੀ ਪਲੇਟ (ਪੁਰਾਣੀਆਂ ਦਰਾਂ)
ਵੈੱਜ-960 ਰੁਪਏ (ਨਵੀਆਂ ਦਰਾਂ)
ਨਾਨ ਵੈੱਜ-850 ਰੁਪਏ (ਪੁਰਾਣੀਆਂ ਦਰਾਂ)
ਨਾਨ ਵੈੱਜ-1020 ਰੁਪਏ (ਨਵੀਂਆਂ ਦਰਾਂ)
ਰੂਮ ਟੈਰਿਫ ‘ਚ 20 ਫ਼ੀਸਦੀ ਦਾ ਵਾਧਾ
ਪ੍ਰਤੀ ਰਾਤ 2690 ਰੁਪਏ (ਪੁਰਾਣੀਆਂ ਦਰਾਂ)
ਪ੍ਰਤੀ ਰਾਤ 3000 ਰੁਪਏ (ਨਵੀਆਂ ਦਰਾਂ)