ਮੁੰਡੇ-ਕੁੜੀ ਸਮੇਤ ਨਹਿਰ ‘ਚ ਡਿੱਗੀ ਸਵਿੱਫਟ ਕਾਰ, ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ

ਖੰਨਾ – ਖੰਨਾ ਦੇ ਰਾੜਾ ਸਾਹਿਬ ਇਲਾਕੇ ‘ਚ ਇਕ ਤੇਜ਼ ਰਫ਼ਤਾਰ ਕਾਰ ਦੇ ਨਹਿਰ ‘ਚ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਕਾਰ ‘ਚ ਮੁੰਡਾ-ਕੁੜੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਕਾਰ ਬਹੁਤ ਤੇਜ਼ ਰਫ਼ਤਾਰ ਸੀ।

ਇਸ ਕਾਰਨ ਇਹ ਨਹਿਰ ‘ਚ ਜਾ ਡਿੱਗੀ। ਨਹਿਰ ‘ਚ ਪਾਣੀ ਘੱਟ ਹੋਣ ਕਰਕੇ ਆਲੇ-ਦੁਆਲੇ ਦੇ ਲੋਕਾਂ ਨੇ ਕਾਰ ‘ਚ ਸਵਾਰ ਮੁੰਡੇ ਅਤੇ ਕੁੜੀ ਨੂੰ ਬਾਹਰ ਕੱਢ ਲਿਆ।
ਨਹਿਰ ਦਾ ਪਾਣੀ 3 ਕੁ ਫੁੱਟ ਹੋਣ ਕਾਰਨ ਦੋਹਾਂ ਦਾ ਬਚਾਅ ਹੋ ਗਿਆ। ਇਹ ਦੋਵੇਂ ਪਿੰਡ ਭੀਖੀ ਦੇ ਦੱਸੇ ਜਾ ਰਹੇ ਹਨ।

Leave a Reply

Your email address will not be published. Required fields are marked *