ਨੈਸ਼ਨਲ ਡੈਸਕ– ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਸ਼ਨੀਵਾਰ ਸਵੇਰੇ ਇਕ ਵੱਡਾ ਹਾਦਸਾ ਹੋ ਗਿਆ ਜਿਸ ਵਿਚ ਏਅਰ ਫੋਰਸ ਦੇ ਦੋ ਲੜਾਕੂ ਜਹਾਜ਼ ਸੁਖੋਈ-30 ਅਤੇ ਮਿਰਾਜ-2000 ਦੁਰਘਟਨਾਗ੍ਰਸਤ ਹੋ ਗਏ। ਸੂਚਨਾ ਮਿਲਦੇ ਹੀ ਮੌਕੇ ’ਤੇ ਰਾਹਤ ਅਤੇ ਬਚਾਅ ਦਲ ਪਹੁੰਚ ਗਿਆ ਹੈ ਅਤੇ ਅੱਗੇ ਦੀ ਕਾਰਵਾਈ ’ਚ ਜੁਟ ਗਿਆ ਹੈ। ਰੱਖਿਆ ਸੂਤਰਾਂ ਮੁਤਾਬਕ, ਦੋਵਾਂ ਜਹਾਜ਼ਾਂ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ, ਜਿੱਥੇ ਅਭਿਆਸ ਚੱਲ ਰਿਹਾ ਸੀ। ਅਜੇ ਤਕ ਹਾਸਦੇ ਦੇ ਕਾਰਨਾਂ ਦਾ ਜਾਣਕਾਰੀ ਨਹੀਂ ਮਿਲੀ। ਦੱਸ ਦੇਈਏ ਕਿ ਇਸ ਤੋਂ ਕੁਝ ਦੇਰ ਪਹਿਲਾਂ ਰਾਜਸਥਾਨ ਦੇ ਭਰਤਪੁਰ ’ਚ ਵੀ ਇਕ ਹੈਲੀਕਾਪਟਰ ਡਿੱਗਣ ਦੀ ਸੂਚਨਾ ਹੈ।
ਸੂਤਰਾਂ ਮੁਤਾਬਕ, ਇਹ ਫਾਈਟਰ ਜੈੱਟ ਸਵੇਰੇ 5 ਵਜੇ ਦੁਰਘਟਨਾਗ੍ਰਸਤ ਹੋਏ ਸਨ। ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ। ਹਾਦਸੇ ਤੋਂ ਬਾਅਦ ਹਵਾਈ ਫੌਜ ਨੇ ਮਾਮਲੇ ਲਈ ਕੋਰਟ ਆਫ ਇੰਕਵਾਇਰੀ ਬਿਠਾ ਦਿੱਤੀ ਹੈ। ਜੋ ਇਹ ਦੇਖੇਗੀ ਕਿ ਕੀ ਦੋਵੇਂ ਜਹਾਜ਼ ਆਪਸ ’ਚ ਟੱਕਰ ਤੋਂ ਬਾਅਦ ਦੁਰਘਟਨਾਗ੍ਰਸਤ ਹੋਏ ਹਨ ਜਾਂ ਫਿਰ ਕਿਸੇ ਹੋਰ ਕਾਰਨ। ਜਾਣਕਾਰੀ ਮੁਤਾਬਕ, ਦੁਰਘਟਨਾ ਦੌਰਾਨ ਸੁਖੋਈ-30 ’ਚ 2 ਪਾਇਲਟ ਸਨ ਜਦਕਿ ਮਿਰਾਜ-2000 ’ਚ ਇਕ ਪਾਇਲਟ ਸੀ। ਦੱਸਿਆ ਜਾ ਰਿਹਾ ਹੈ ਕਿ 2 ਪਾਇਲਟ ਸੁਰੱਖਿਅਤ ਹਨ ਜਦਕਿ ਏਅਰਫੋਰਸ ਦਾ ਇਕ ਹੈਲੀਕਾਪਟਰ ਤੀਜੇ ਪਾਇਲਟ ਦੀ ਲੋਕੇਸ਼ਨ ’ਤੇ ਪਹੁੰਚ ਰਿਹਾ ਹੈ।