ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਬੰਬ ਹੋਣ ਦੀ ਖ਼ਬਰ ! ਪੁਲਿਸ ਫੋਰਸ ਤਾਇਨਾਤ, ਹਫੜਾ-ਦਫੜੀ ਦਾ ਮਾਹੌਲ

ਪੰਜਾਬ ‘ਚ ਲਗਾਤਾਰ ਵਧ ਰਹੀਆਂ ਅਪਰਾਧਕ ਵਾਰਦਾਤਾਂ ਨੂੰ ਦੇਖਦੇ ਹੋਏ ਚੰਡੀਗੜ੍ਹ ‘ਚ ਵੀ ਸੁਰੱਖਿਆ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਇਸ ਕਾਰਨ ਅੱਜ ਸੈਕਟਰ 43 ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਮੌਕ ਡ੍ਰਿਲ ਵੀ ਕੀਤੀ ਗਈ। ਇੱਥੇ ਬੰਬ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਜਿਸ ਤੋਂ ਬਾਅਦ ਆਪਰੇਸ਼ਨ ਸੈੱਲ ਦੇ ਕਮਾਂਡੋ, ਡੌਕ ਸਕੁਐਡ, ਬੰਬ ਡਿਸਪੋਜ਼ਲ ਟੀਮ ਤੇ ਰਿਜ਼ਰਵ ਫੋਰਸ ਇੱਥੇ ਕੋਰਟ ‘ਚ ਪਹੁੰਚੀ ਹੋਈ ਹੈ।

ਇੱਥੇ ਕੋਰਟ ਸਟਾਫ ਤੇ ਚੈਂਬਰਾਂ ‘ਚੋਂ ਵਕੀਲਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਚੈਕਿੰਗ ਮੁਹਿੰਮ ਜਾਰੀ ਹੈ। ਬੰਬ ਪਲਾਂਟ ਕੀਤੇ ਹੋਣ ਤੇ ਉਸ ਨੂੰ ਲੱਭਣ ਦੀ ਸਥਿਤੀ ਪੈਦਾ ਕੀਤੀ ਗਈ ਹੈ। ਸੈਕਟਰ 36 ਪੁਲਿਸ ਥਾਣੇ ਤੋਂ ਵੀ ਫੋਰਸ ਇੱਥੇ ਪਹੁੰਚੀ ਹੋਈ ਹੈ।

Leave a Reply

Your email address will not be published. Required fields are marked *