ਜੋਸ਼ੀਮੱਠ ‘ਚ ਆਫ਼ਤ; ਵਾਤਾਵਰਣ ਮਾਹਰ ਬੋਲੇ- ਮੁਰੰਮਤ ਦੀ ਕੋਈ ਗੁੰਜਾਇਸ਼ ਨਹੀਂ

ਦੇਹਰਾਦੂਨ- ਜੋਸ਼ੀਮੱਠ ਵਿਚ ਜ਼ਮੀਨ ਧੱਸਣ ਕਾਰਨ ਉੱਤਰਾਖੰਡ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਮੁੜਵਸੇਬੇ ਵਿਚ ਲੱਗੀ ਹੋਈ ਹੈ। ਖੇਤਰ ਵਿਚ ਰਾਸ਼ਟਰੀ ਆਫ਼ਤ ਮੋਚਨ ਬਲ ਅਤੇ ਰਾਜ ਆਫਤ ਮੋਚਨ ਬਲ ਤਾਇਨਾਤ ਹੈ। ਸੂਬਾਈ ਸਰਕਾਰ ਨੇ ਕਿਹਾ ਮੁੜਵਸੇਬਾ ਪੈਕੇਜ ਵੀ ਤਿਆਰ ਕੀਤਾ ਜਾ ਰਿਹਾ ਹੈ ਅਤੇ ਰਾਹਤ ਕੰਮ ਚੱਲ ਰਿਹਾ ਹੈ। ਓਧਰ ਵਾਤਾਵਰਣ ਮਾਹਰ ਵਿਮਲੇਨਦੁ ਝਾਅ ਦਾ ਕਹਿਣਾ ਹੈ ਕਿ ਜੋਸ਼ੀਮੱਠ ਵਿਚ ਮੁਰੰਮਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਮਾਹਰ ਵਿਮਲੇਨਦੁ ਝਾਅ ਸ਼ਹਿਰ ਦੀ ਇਸ ਹਾਲਤ ਦੀ ਵਜ੍ਹਾ ਐੱਨ. ਟੀ. ਪੀ. ਸੀ. ਦੇ ਇੰਜੀਨੀਅਰਾਂ ਨੂੰ ਮੰਨਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਜਿਸ ਥਾਂ ਭੂ-ਗਰਭ ਜਲ ਸਰੋਤ ਮੌਜੂਦ ਹਨ, ਉਹ ਇਲਾਕਾ ਜੋਸ਼ੀਮੱਠ ਵਿਚ ਹੀ ਹੈ। ਵਾਤਾਵਰਣ ਮਾਹਰ ਵਿਮਲੇਨਦੁ ਝਾਅ ਨੇ ਆਪਣੇ ਸਿਲਸਿਲੇ ਟਵੀਟ ਵਿਚ ਕਿਹਾ ਕਿ ਜੋਸ਼ੀਮੱਠ ਆਫ਼ਤ ਐੱਨ. ਟੀ. ਪੀ. ਸੀ. ਦੇ ਇੰਜੀਨੀਅਰਾਂ ਦੀ ਗਲਤੀ ਕਾਰਨ ਆਈ ਹੈ। ਜੋਸ਼ੀਮੱਠ ਦੇ ਹੇਠਾਂ ਟਰਲਿੰਗ ਲਈ ਟਰਨ-ਬੋਰਿੰਗ ਮਸ਼ੀਨਾਂ ਨਾਲ ਭੂ-ਭਾਗ ਚੱਟਾਨੀ ਪਰਤ ਵਿਚ ਛੇਕ ਹੋ ਗਿਆ। ਜੋਸ਼ੀਮੱਠ ਆਫ਼ਤ ਇਸ ਦਾ ਹੀ ਨਤੀਜਾ ਹੈ।

ਵਿਮਲੇਨਦੁ ਝਾਅ ਨੇ ਇਹ ਵੀ ਕਿਹਾ ਕਿ ਹਰ ਮਿੱਟੀ ਸਾਦੀ ਮਿੱਟੀ ਨਹੀਂ ਹੁੰਦੀ। ਹਰ ਮਿੱਟੀ ਖੋਦਾਈ, ਟਰਲਿੰਗ ਅਤੇ ਵਿਸਫੋਟ ਲਈ ਉਪਯੁਕਤ ਨਹੀਂ ਹੁੰਦੀ ਹੈ। ਜੋਸ਼ੀਮੱਠ ਦੀ ਜ਼ਮੀਨ ਵੀ ਅਜਿਹੀ ਹੈ। ਫਰਵਰੀ 2021 ਵਿਚ ਆਏ ਚਮੋਲੀ ਹੜ੍ਹ ਦੀ ਉਦਾਹਰਣ ਦਾ ਹਵਾਲਾ ਦਿੰਦੇ ਹੋਏ ਵਾਤਾਵਰਣ ਮਾਹਰ ਨੇ ਕਿਹਾ ਕਿ ਇਹ ਉਸੇ ਪ੍ਰਾਜੈਕਟ ਸਾਈਟ ‘ਤੇ ਸੀ ਅਤੇ ਹਿਮਾਲਿਅਨ ਵਾਤਾਵਰਣ ਕਮਜ਼ੋਰੀ ਦੀ ਸਪੱਸ਼ਟ ਉਦਾਹਰਣ ਹੈ। ਝਾਅ ਨੇ ਕਿਹਾ ਕਿ ਅਧਿਕਾਰੀ ਥੋੜ੍ਹੇ ਸਮੇਂ ‘ਚ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਕੰਪਨੀਆਂ ਨੂੰ ਹਿਮਾਲਿਆ ਪਰਿਸਥਿਤਕ ਤੰਤਰ ਨਾਲ ਛੇੜਛਾੜ ਕਰਨ ਦੀ ਖੁੱਲ੍ਹੀ ਛੋਟ ਦਿੰਦੇ ਹਨ।

Leave a Reply

Your email address will not be published. Required fields are marked *