ਗੈਸ ਸਿਲੰਡਰ ਲੀਕ ਹੋਣ ਤੋਂ ਬਾਅਦ ਲੱਗੀ ਅੱਗ ਵਿਚ ਇਕੋ ਪਰਿਵਾਰ ਦੇ 6 ਮੈਂਬਰਾਂ ਦੀ ਦਰਦਨਾਕ ਮੌਤ

ਕਰਨਾਲ- ਪਾਣੀਪਤ ਵਿਚ ਇਕ ਘਰ ਵਿਚ ਗੈਸ ਸਿਲੰਡਰ ਲੀਕ ਹੋਣ ਤੋਂ ਬਾਅਦ ਲੱਗੀ ਅੱਗ ਕਾਰਨ ਇਕੋ ਹੀ ਪਰਿਵਾਰ ਦੇ 6 ਮੈਂਬਰਾਂ ਦੀ ਸੜਨ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿਚ ਘਰ ਦਾ ਮੁੱਖੀਆ ਮੁਹੰਮਦ ਕਰੀਮ ਉਸਦੀ ਪਤਨੀ ਸਮੇਤ ਉਨ੍ਹਾਂ ਦੇ ਦੋ ਪੁੱਤਰ ਅਤੇ ਦੋ ਧੀਆਂ ਸ਼ਾਮਿਲ ਹਨ। ਇਹ ਦਰਦਨਾਕ ਘਟਨਾ ਪਾਣੀਪਤ ਦੇ ਬਿਰਚਪੁੜੀ ਚੌਕ ਦੇ ਨੇੜੇ ਦੀ ਇਕ ਗਲੀ ਵਿਚ ਪਹਿਲੀ ਮੰਜ਼ਿਲ ’ਤੇ ਰਹਿ ਰਹੇ ਪਰਿਵਾਰ ਨਾਲ ਹੋਈ ਹੈ।

ਮ੍ਰਿਤਕ ਪਰਿਵਾਰ ਇੱਥੇ ਇਕ ਕੰਬਲ ਬਣਾਉਣ ਵਾਲੀ ਫ਼ੈਕਟਰੀ ਵਿਚ ਕੰਮ ਕਰਦਾ ਸੀ ਜੋ ਕਿ ਮੂਲ ਨਿਵਾਸੀ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

Leave a Reply

Your email address will not be published. Required fields are marked *