ਨਵੀਂ ਦਿੱਲੀ – ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਨੂੰ 163 ਕਰੋੜ ਰੁਪਏ ਦੇ ਵਸੂਲੀ ਨੋਟਿਸ ‘ਤੇ ਕਿਹਾ ਕਿ ਭਾਜਪਾ ਦਿੱਲੀ ਸਰਕਾਰ ਅਤੇ ਉਸ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਧਿਕਾਰੀਆਂ ਦਾ ਗਲਤ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੀ ਭਾਜਪਾ ਆਪਣੇ ਮੁੱਖ ਮੰਤਰੀਆਂ ਤੋਂ ਵੀ ਪੈਸੇ ਵਸੂਲੇਗੀ, ਜਿਨ੍ਹਾਂ ਦੇ ਵਿਗਿਆਪਨ ਦਿੱਲੀ ‘ਚ ਪ੍ਰਕਾਸ਼ਿਤ ਹੋਏ ਸਨ। ਦਿੱਲੀ ਦੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਣ ਲਈ ਅਧਿਕਾਰੀਆਂ ਦਾ ਗਲਤ ਇਸਤੇਮਾਲ ਬੰਦ ਕਰੋ ਅਤੇ ਸਾਨੂੰ ਕੰਮ ਕਰਨ ਦਿਓ।
ਦਿੱਲੀ ਦੇ ਅਧਿਕਾਰੀਆਂ ਦਾ ‘ਨਾਜਾਇਜ਼’ ਇਸਤੇਮਾਲ ਕਰ ਰਹੀ ਭਾਜਪਾ : ਮਨੀਸ਼ ਸਿਸੋਦੀਆ
