ਜੰਮੂ-ਕਸ਼ਮੀਰ ‘ਚ ਦੋ ਕਾਰਾਂ ਡੂੰਘੀ ਖੱਡ ‘ਚ ਡਿੱਗੀਆਂ, 3 ਲੋਕਾਂ ਦੀ ਮੌਤ

ਜੰਮੂ- ਜੰਮੂ-ਕਸ਼ਮੀਰ ‘ਚ ਵਾਹਨਾਂ ਦੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਵੱਖ-ਵੱਖ ਘਟਨਾਵਾਂ ‘ਚ ਵੀਰਵਾਰ ਨੂੰ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਨਜੀਤ ਸਿੰਘ (32) ਅਤੇ ਉਨ੍ਹਾਂ ਦੇ ਰਿਸ਼ਤੇਦਾਰ ਗੁਰਬਖ਼ਸ਼ ਸਿੰਘ (27) ਦੀ ਕਾਰ ਰਿਆਸੀ ਜ਼ਿਲ੍ਹੇ ਦੇ ਚਸਾਨਾ ਇਲਾਕੇ ‘ਚ ਹਮੋਸਨ ਪਿੰਡ ਨੇੜੇ ਸਵੇਰੇ ਕਰੀਬ ਸਾਢੇ 6 ਵਜੇ ਦੇ ਲਗਭਗ 350 ਫੁੱਟ ਡੂੰਘੀ ਖੱਡ ‘ਚ ਡਿੱਗ ਗਈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੱਡ ਵਿਚੋਂ ਬਾਹਰ ਕੱਢਿਆ ਗਿਆ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਲਾਸ਼ਾਂ ਦਾ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਰਾਮਬਨ ਜ਼ਿਲ੍ਹੇ ‘ਚ ਇਕ ਹੋਰ ਹਾਦਸੇ ‘ਚ ਇਕ ਕੈਬ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਕੋਲ ਕੇਲਾ ਮੋਡ ਨੇੜੇ ਸਵੇਰੇ ਕਰੀਬ ਸਵਾ 7 ਵਜੇ ਡੂੰਘੀ ਖੱਡ ਵਿਚ ਡਿੱਗ ਗਈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ‘ਚ ਸ਼੍ਰੀਨਗਰ ਦੇ ਦਲਗੇਟ ਇਲਾਕੇ ਦੇ ਵਾਸੀ ਕੈਬ ਡਰਾਈਵਰ ਮੁਦਸਿਰ ਅਹਿਮਦ ਲਾਂਗਨੋ (37) ਦੀ ਮੌਤ ਹੋ ਗਈ। ਲਾਂਗਨੋ ਜੰਮੂ ਜਾ ਰਿਹਾ ਸੀ।

Leave a Reply

Your email address will not be published. Required fields are marked *