ਦਿਨ ਦਿਹਾੜੇ ਬੈਂਕ ’ਚੋਂ 18 ਲੱਖ ਰੁਪਏ ਦੀ ਲੁੱਟ

ਕੱਥੂਨੰਗਲ, 19 ਦਸੰਬਰ- ਅੱਜ ਕੱਥੂਨੰਗਲ ਥਾਣੇ ਦੇ ਬਿਲਕੁਲ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 11.30 ਵਜੇ ਕਰੀਬ ਦੋ ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ, ਤੇ ਉਨ੍ਹਾਂ ਪਾਸ ਪਿਸਟਲ ਸਨ। ਲੁਟੇਰਿਆਂ ਵਲੋਂ ਆਉਂਦਿਆਂ ਹੀ ਆਪਣੀ ਪਿਸਤੌਲ ਦੀ ਨੋਕ ਉੱਪਰ ਸਾਰੇ ਲੋਕਾਂ ਨੂੰ ਇਕ ਪਾਸੇ ਕਰ ਲਿਆ ਗਿਆ ਤੇ ਕੈਸ਼ਿਅਰ ਮੈਡਮ ਪਾਸੋਂ ਸਾਰਾ ਕੈਸ਼ ਜੋ ਕਿ ਤਕਰੀਬਨ 18 ਲੱਖ ਰੁਪਏ ਦੱਸੀ ਜਾ ਰਹੀ ਹੈ, ਲੈ ਕੇ ਫ਼ਰਾਰ ਹੋ ਗਏ।

ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 10 ਸਾਲ ਤੋਂ ਇੱਥੇ ਕੋਈ ਵੀ ਸੁਰੱਖਿਆ ਗਾਰਡ ਮੌਜੂਦ ਨਹੀਂ ਹੈ ਤੇ ਪੁਲਿਸ ਥਾਣਾ ਕੱਥੂਨੰਗਲ ਵਲੋਂ ਵੀ ਸੁਰੱਖਿਆ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ, ਜਦੋਂ ਇਸ ਬਾਰੇ ਪਹਿਲਾਂ ਵੀ ਕਈ ਵਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਇਸ ਬੈਂਕ ਦਾ ਕਾਫ਼ੀ ਲੈਣ ਦੇਣ ਹੈ, ਅਤੇ ਇੱਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੈ।

Leave a Reply

Your email address will not be published. Required fields are marked *