ਪੰਜਾਬ ਵਿੱਚ ਜਲਦੀ ਨਵਾਂ ਅਕਾਲੀ ਦਲ ਬਨਣ ਦੇ ਆਸਾਰ

ਚੰਡੀਗੜ੍ਹ,1ਦਸੰਬਰ : ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਆਪਣੇ ਹਮਖਿਆਲ ਸਾਥੀਆਂ ਨਾਲ ਮਿਲ ਕੇ ਨਵਾਂ ਅਕਾਲੀ ਦਲ ਬਣਾਉਣ ਦੇ ਰਾਹ ਤੁਰ ਪਏ ਹਨ ਤੇ ਇਸ ਸਫ਼ਰ ਵਿੱਚ ਉਨ੍ਹਾਂ ਕੌਣ ਕੌਣ ਸਾਥੀ ਬਣੇਗਾ , ਉਸ ਦਾ ਪਤਾ ਅਗਲੇ ਦਿਨਾਂ ਵਿੱਚ ਪਤਾ ਲੱਗੇਗਾ। ਉਹ ਉਨ੍ਹਾਂ ਨੇ ਆਪਣੇ ਹਮਾਇਤੀਆਂ ਦੀ ਇਕ ਮੀਟਿੰਗ ਨੌਂ ਦਸੰਬਰ ਨੂੰ ਸੱਦੀ ਹੈ।

ਉਹ ਖੁਦ ਬੀਬੀ ਜਗੀਰ ਕੌਰ ਵਲੋਂ 6 ਦਸੰਬਰ ਨੂੰ ਕੋਟਕਪੂਰਾ ਵਿੱਚ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ।ਇਸ ਨਾਲ ਉਹ ਵੱਖ ਵੱਖ ਅਕਾਲੀ ਆਗੂਆਂ ਕੋਲ ਏਕਤਾ ਦੇ ਨਾਂ ਤੇ ਪਹੁੰਚ ਕਰ ਰਹੇ ਹਨ। ਉਨ੍ਹਾਂ ਨੇ ਅੱਜ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਵੀ ਇਸ ਤਰ੍ਹਾਂ ਦੇ ਸੰਕੇਤ ਦਿਤੇ ਹਨ। ਇਸ ਲਈ ਅਗਲੇ ਕੁਝ ਸਮੇਂ ਵਿੱਚ ਇਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਉਣ ਦੇ ਆਸਾਰ ਬਣ ਗਏ ਹਨ।

Leave a Reply

Your email address will not be published. Required fields are marked *