ਨਵੀਂ ਦਿੱਲੀ, 22 ਨਵੰਬਰ-ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਮੰਤਰੀ ਸਤੇਂਦਰ ਜੈਨ ਨੂੰ ਫਿਜ਼ੀਓਥੈਰੇਪੀ ਦੇਣ ਦੇ ਮਾਮਲੇ ‘ਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਤਿਹਾੜ ਜੇਲ੍ਹ ਦੇ ਸੂਤਰਾਂ ਮੁਤਾਬਿਕ ਜੇਲ੍ਹ ‘ਚ ਬੰਦ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਮਾਲਿਸ਼ ਕਰਨ ਵਾਲਾ ਰਿੰਕੂ ਇਕ ਕੈਦੀ ਹੈ, ਜਦਕਿ ਪਹਿਲਾਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਫਿਜ਼ੀਓਥੈਰੇਪਿਸਟ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵਲੋਂ ਅਧਿਕਾਰਤ ਰੂਪ ‘ਚ ਕਿਹਾ ਗਿਆ ਹੈ ਕਿ ਜੇਲ੍ਹ ‘ਚ ਸਤੇਂਦਰ ਜੈਨ ਨੂੰ ਫਿਜ਼ੀਓਥੈਰੇਪੀ ਦਿੱਤੀ ਜਾ ਰਹੀ ਹੈ। ਦਿੱਲੀ ਨਗਰ ਨਿਗਮ ਚੋਣਾਂ 2022 ਦੇ ਮੱਦੇਨਜ਼ਰ ਇਸ ‘ਤੇ ਦਿੱਲੀ ਦੀ ਰਾਜਨੀਤੀ ਫਿਰ ਗਰਮਾਉਣ ਵਾਲੀ ਹੈ।
Related Posts
ਪੰਜਾਬ ਸਰਕਾਰ ਨੇ ਸੰਘਰਸ਼ੀ ਕਿਸਾਨਾਂ ਦੇ 30 ਵਾਰਸਾਂ ਨੂੰ ਨੌਕਰੀਆਂ ਦਿੱਤੀਆਂ
ਚੰਡੀਗੜ੍ਹ, ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਦੇ 30 ਵਾਰਸਾਂ ਨੂੰ…
ਨਵਜੋਤ ਸਿੱਧੂ ਦਾ ਕੈਪਟਨ ‘ਤੇ ਤੰਜ, ਕਿਹਾ- ਜੋ ਖ਼ੁਦ ਗੋਲ ਹੈ, ਉਹ ਕੀ ਗੋਲ ਕਰੇਗਾ
ਚੰਡੀਗੜ੍ਹ, 11 ਜਨਵਰੀ (ਬਿਊਰੋ)- ਨਵਜੋਤ ਸਿੰਘ ਸਿੱਧੂ ਨੇ ਕੈਪਟਨ ਦੇ ‘ਗੋਲ’ ਕਰਨ ਵਾਲੇ ਬਿਆਨ ‘ਤੇ ਤੰਜ ਕੱਸਦਿਆਂ ਕਿਹਾ ਕਿ ਕੈਪਟਨ ਤਾਂ…
ਨਾਮੀ ਗੈਂਗਸਟਰ ਨਰੂਆਣਾ ਦੇ ਕਰੀਬੀ ਰਹੇ ਅਜ਼ੀਜ਼ ਖਾਂ ਦੀ ਸੜਕ ਹਾਦਸੇ ’ਚ ਮੌਤ
ਤਲਵੰਡੀ ਸਾਬੋ, 3 ਜਨਵਰੀ – ਨਾਮੀ ਗੈਂਗਸਟਰ ਮਰਹੂਮ ਕੁਲਬੀਰ ਨਰੂਆਣਾ ਦੇ ਕਰੀਬੀ ਸਾਥੀ ਰਹੇ ਅਤੇ ਗੈਂਗਸਟਰ ਮਨਪ੍ਰੀਤ ਮੰਨਾ ਦੇ ਵਿਰੋਧੀਆਂ…