ਸ੍ਰੀ ਮੁਕਤਸਰ ਸਾਹਿਬ, 3 ਨਵੰਬਰ – ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਬੀ ਕੈਟਾਗਰੀ ਦੇ ਗੈਂਗਸਟਰ ਜਸਦੇਵ ਸਿੰਘ ਜੱਸੀ ਨੇ ਦੋ ਸਹਾਇਕ ਸੁਪਰਡੈਂਟਾਂ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਦੋਵੇਂ ਸਹਾਇਕ ਜੇਲ੍ਹ ਸੁਪਰਡੈਂਟ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ। ਕਥਿਤ ਤੌਰ ‘ਤੇ ਇਹ ਹਮਲਾ ਚਮਚੇ ਨਾਲ ਕੀਤਾ ਗਿਆ।
ਵਰਨਣਯੋਗ ਹੈ ਕਿ ਬੀਤੇ ਦਿਨੀਂ ਇਸੇ ਗੈਂਗਸਟਰ ਦੀ ਇਕ ਆਡੀਓ ਵਾਇਰਲ ਹੋਈ ਸੀ, ਜਿਸ ਵਿਚ ਇਸ ਨੇ ਇਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਜੇਲ੍ਹ ਪ੍ਰਸ਼ਾਸਨ ‘ਤੇ ਕਥਿਤ ਦੋਸ਼ ਲਾਏ ਸਨ। ਇਲਾਜ ਅਧੀਨ ਸਹਾਇਕ ਸੁਪਰਡੈਂਟ ਤਰਸੇਮ ਸਿੰਘ ਨੇ ਦੱਸਿਆ ਕਿ ਜਦ ਉਹ ਚੈਕਿੰਗ ਕਰ ਰਹੇ ਸੀ ਤਾਂ ਅਚਾਨਕ ਇਹ ਹਮਲਾ ਕੀਤਾ ਗਿਆ ਜੋ ਕਿ ਚਮਚੇ ਨਾਲ ਕੀਤਾ ਗਿਆ। ਤਰਸੇਮ ਸਿੰਘ ਅਨੁਸਾਰ ਇਸ ਗੈਂਗਸਟਰ ਦੀ ਆਡੀਓ ਵਾਇਰਲ ਹੋਣ ਉਪਰੰਤ ਮਾਣਯੋਗ ਜੱਜ ਸਾਹਿਬ ਨੇ ਇਸ ਨੂੰ ਸਜਾ ਲਾਈ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਇਸ ਨੇ ਇਹ ਹਮਲਾ ਕੀਤਾ। ਫ਼ਿਲਹਾਲ ਦੋਵੇਂ ਜ਼ਖ਼ਮੀ ਜੇਲ੍ਹ ਸੁਪਰਡੈਂਟਾਂ ਤਰਸੇਮ ਸਿੰਘ ਅਤੇ ਪ੍ਰੀਤਮ ਲਾਲ ਦਾ ਇਲਾਜ ਚੱਲ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ।