ਨਵੀਂ ਦਿੱਲੀ, 28 ਅਕਤੂਬਰ-ਦਰੀ ਗ੍ਰਹਿ ਮੰਤਰੀ, ਸੂਬਿਆਂ ਦੇ ਗ੍ਰਹਿ ਮੰਤਰੀਆਂ ਦੇ ਦੂਜੇ ਚਿੰਤਨ ਸ਼ਿਵਿਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ।ਇਸ ਮੌਕੇ ਮੁੱਖ ਮੰਤਰੀ ਨੇ ਕੌਮਾਂਤਰੀ ਸਰਹੱਦ ਤੇ ਕੰਡਿਆਲੀ ਤਾਰ ਵਿਚਕਾਰ ਦੂਰੀ 100-150 ਮੀਟਰ ਰੱਖਣ, ਪਠਾਨਕੋਟ ਵਿਚ ਐਨ.ਐਸ.ਜੀ. ਦਾ ਖੇਤਰੀ ਸੈਂਟਰ ਖੋਲ੍ਹਣ ਅਤੇ ਬੀ.ਐਸ.ਐਫ. ਦਾ ਖੇਤਰੀ ਹੈਡਕੁਆਟਰ ਬਣਾਉਣ ਦੀ ਮੰਗ ਕਰਦੇ ਹੋਏ ਪੰਜਾਬ ਦੇ ਹੋਰੇ ਕਈ ਮਸਲੇ ਕੇਂਦਰੀ ਗ੍ਰਹਿ ਮੰਤਰੀ ਅੱਗੇ ਰੱਖੇ।
ਇਸ ਨੂੰ ਲੈ ਕੇ ਟਵੀਟ ਕਰ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅੱਗੇ ਸਰਹੱਦ ‘ਤੇ ਕੰਡਿਆਲੀ ਤਾਰ ਨੂੰ ਅਸਲ ਸਰਹੱਦ ਨੇੜੇ ਲੈ ਕੇ ਜਾਣ ਦੀ ਮੰਗ ਰੱਖੀ ਹੈ ਤਾਂ ਜੋ ਕਿਸਾਨਾਂ ਤੇ ਬੀ.ਐੱਸ.ਐੱਫ. ਜਵਾਨਾਂ ਨੂੰ ਰਾਹਤ ਮਿਲੇ।