ਚੰਡੀਗੜ੍ਹ – ਚੰਡੀਗੜ੍ਹ ਪੁਲੀਸ ਦੇ ਇਕ ਮੁਲਾਜ਼ਮ ਦਾ ਇੱਕ ਵਾਰ ਫੇਰ ਗੀਤ ਰਹੀਂ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਨਾਲ ਜਾਣੂ ਕਰਵਾਉਣ ਦੇ ਵੱਖਰੇ ਅੰਦਾਜ਼ ਦੀ ਵੀਡੀਓ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਚੰਡੀਗੜ੍ਹ ਪੁਲੀਸ ਦੇ ਏਐਸਆਈ ਭੁਪਿੰਦਰ ਸਿੰਘ ਨੂੰ ਇੱਕ ਵਾਰ ਫੇਰ ਗਾਉਣ ਵਾਲੇ ਅੰਦਾਜ਼ ਵਿੱਚ ਟ੍ਰੈਫ਼ਿਕ ਨਿਯਮਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਵੇਖਿਆ ਜਾ ਸਕਦਾ ਹੈ ।
ਆਸੇ ਪਾਸੇ ਵੇਖਾਂ ਮੇਰੀ ਗੱਡੀ ਕੌਣ ਲੈ ਗਿਆ
ਖਾਲੀ ਹੱਥ ਵਿਚ ਹੋਰ ਚਾਬੀ ਰਹਿ ਗਈ
ਬੋਲੋ ਤਾਰਾ ਰਾਰਾ
ਤਾਰਾ ਰਾਰਾ
ਗੱਡੀ ਨੂੰ ਕਰੇਨ ਲੈ ਗਈ
ਨੋ ਪਾਰਕਿੰਗ ਨੋ ਪਾਰਕਿੰਗ ਨੋ ਪਾਰਕਿੰਗ
ਸੜਕਾਂ ਤੇ ਹੈ ਨੋ ਪਾਰਕਿੰਗ”
ਸੜਕ ਵਿਚਕਾਰ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਨੇ ਦਲੇਰ ਮਹਿੰਦੀ ਦੇ ਇਸ ਗੀਤ ‘ਤੇ ਚੰਡੀਗੜ੍ਹ ਟ੍ਰੈਫਿਕ ਨਿਯਮਾਂ ਨੂੰ ਲੋਕਾਂ ਵਿੱਚ ਸਮਝਾਉਣ ਲਈ ਪੇਸ਼ਕਾਰੀ ਕੀਤੀ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲੀਸ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਵਧੇਰੇ ਸਖ਼ਤ ਰੁਖ਼ ਅਖਤਿਆਰ ਰੱਖਦੀ ਹੈ । ਸੜਕਾਂ ਦੇ ਕਿਨਾਰੇ ਤੇ ਖੜ੍ਹੇ ਵਾਹਨ ਨੂੰ ਯਾਦ ਤਾਂ ਟਾਇਰ ਚ ਕਲਚਰ ਲਾ ਕੇ ਚਲਾਨ ਕੱਟ ਦਿੱਤੇ ਜਾਂਦੇ ਹਨ ਜਾਂ ਫਿਰ ਪੁਲੀਸ ਵੱਲੋਂ ਕਰੇਨ ਰਾਹੀਂ ‘ ਨੋ ਪਾਰਕਿੰਗ ਜ਼ੋਨ ‘ ਚ ਖੜ੍ਹੇ ਵਾਹਨਾਂ ਨੂੰ ਲੈ ਜਾਇਆ ਜਾਂਦਾ ਹੈ।
ਟ੍ਰੈਫਿਕ ਨਿਯਮਾਂ ਦੇ ਲੋਕਾਂ ਵਿੱਚ ਪ੍ਰਚਾਰ ਪ੍ਰਸਾਰ ਨੂੰ ਲੈਕੇ ਚੰਡੀਗੜ੍ਹ ਪੁਲੀਸ ਵੱਲੋਂ ਵੱਖ ਵੱਖ ਸਮਿਆਂ ਤੇ ਸੜਕਾਂ ਤੇ ਹੀ ਦੱਸਿਆ ਅਤੇ ਸਮਝਾਇਆ ਜਾਂਦਾ ਹੈ ਅਤੇ ਕਈ ਵਾਰ ਜਦੋਂ ਜ਼ਿਆਦਾ ਜ਼ਿਆਦਾ ਹੀ ਵਾਹਨਾਂ ਦੀ ਭੀੜ ਲੱਗ ਜਾਂਦੀ ਹੈ ਤਾਂ ਫੇਰ ਪੁਲੀਸ ਵਾਹਨ ਦੇ ਜ਼ਰੀਏ ਸੜਕਾਂ ਕਿਨਾਰੇ ਜਾਂ ਫਿਰ ਨੋ ਟ੍ਰੈਫਿਕ ਜ਼ੋਨ ਏਰੀਆ ਚ ਖਡ਼੍ਹੇ ਵਾਹਨਾਂ ਦੇ ਮਾਲਕਾਂ ਨੂੰ ਅਨਾਊਂਸਮੈਂਟ ਕਰਕੇ ਆਪਣੇ ਵਾਹਨ ਹਟਾਉਣ ਲਈ ਵੀ ਕਿਹਾ ਜਾਂਦਾ ਹੈ।
ਇਸੇ ਅੰਦਾਜ਼ ਵਿੱਚ ਕਈ ਪੁਲੀਸ ਮੁਲਾਜ਼ਮ ਟਰੈਫਿਕ ਰੂਲ ਦੇ ਨਿਯਮਾਂ ਨੂੰ ਸੜਕਾਂ ਦੇ ਵਿੱਚੋ ਵਿੱਚ ਜਾਂ ਫਿਰ ਚੌਂਕਾਂ ਤੇ ਵੱਖ ਵੱਖ ਤਰੀਕਿਆਂ ਨਾਲ ਸਮਝਾਉਂਦੇ ਵੇਖੇ ਜਾ ਸਕਦੇ ਹਨ।