ਲੁਧਿਆਣਾ, 19 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ 105 ਕਰੋੜ ਦੀ ਲਾਗਤ ਨਾਲ ਲੱਗੇ ਦੁੱਧ ਪ੍ਰੋਸੈਸਿੰਗ ਅਤੇ ਮੱਖਣ ਪਲਾਂਟ ਦਾ ਉਦਘਾਟਨ ਕੀਤਾ ਗਿਆ।
ਨਵੇਂ ਦੁੱਧ ਪ੍ਰੋਸੈਸਿੰਗ ਪਲਾਂਟ ਦੇ ਲੱਗਣ ਨਾਲ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਦੁੱਧ ਦੀ ਪ੍ਰੋਸੈਸਿੰਗ ਕਰਨ ਦੀ ਸਮਰੱਥਾ 5 ਲੱਖ ਲੀਟਰ ਤੋਂ ਵਧ ਕੇ ਸਾਢੇ 9 ਲੱਖ ਹੋ ਜਾਵੇਗੀ।