ਤੇਲੰਗਾਨਾ ਦੇ ਸਿਕੰਦਰਾਬਾਦ ‘ਚ ਈ-ਬਾਈਕ ਸ਼ੋਅਰੂਮ ‘ਚ ਲੱਗੀ ਅੱਗ, 8 ਲੋਕਾਂ ਦੀ ਮੌਤ

ਹੈਦਰਾਬਾਦ- ਤੇਲੰਗਾਨਾ ‘ਚ ਹੈਦਰਾਬਾਦ ਨਾਲ ਲੱਗੇ ਸਿਕੰਦਰਾਬਾਦ ‘ਚ ਇਕ ਬਹੁਮੰਜ਼ਿਲਾਂ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਸਥਿਤ ਈ-ਬਾਈਕ ਸ਼ੋਅਰੂਮ ‘ਚ ਸੋਮਵਾਰ ਰਾਤ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਈ-ਬਾਈਕ ਸ਼ੋਅਰੂਮ ‘ਚ ਰਾਤ ਕਰੀਬ 11 ਵਜੇ ਅੱਗ ਲੱਗ ਗਈ ਅਤੇ ਉੱਪਰੀ ਮੰਜ਼ਿਲ ‘ਤੇ ਇਕ ਲਾਜ ਨੂੰ ਆਪਣੀ ਲਪੇਟ ‘ਚ ਲੈ ਲਿਆ। ਘਟਨਾ ਦੌਰਾਨ ਕਰੀਬ 25 ਸੈਲਾਨੀ ਲਾਜ ‘ਚ ਰੁਕੇ ਹੋਏ ਸਨ।

ਮੌਕੇ ‘ਤੇ ਪਹੁੰਚੇ ਹੈਦਰਾਬਾਦ ਦੇ ਪੁਲਸ ਕਮਿਸ਼ਨਰ ਸੀਵੀ ਆਨੰਦ ਨੇ ਦੱਸਿਆ ਕਿ ਅੱਗ ‘ਚ 8 ਸੈਲਾਨੀਆਂ ਦੀ ਮੌਤ ਹੋ ਗਈ, ਜਦੋਂ ਕਿ ਜਾਨ ਬਚਾਉਣ ਦੀ ਕੋਸ਼ਿਸ਼ ‘ਚ ਲਾਜ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੇ 6 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ‘ਚ ਇਕ ਦੀ ਹਾਲਤ ਗੰਭੀਰ ਹੈ, ਜਦੋਂ ਕਿ ਬਾਕੀ ਖ਼ਤਰੇ ਤੋਂ ਬਾਹਰ ਹਨ। ਹਾਦਸੇ ਵਾਲੀ ਜਗ੍ਹਾ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ ਅਤੇ ਲਾਜ ‘ਚ ਫਸੇ ਲੋਕਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਅਤੇ ਮੰਤਰੀ ਤਲਸਾਨੀ ਸ਼੍ਰੀਨਿਵਾਸ ਯਾਦਵ ਵੀ ਮੌਕੇ ‘ਤੇ ਪਹੁੰਚੇ।

Leave a Reply

Your email address will not be published. Required fields are marked *