ਦੁਸਹਿਰੇ ਮੌਕੇ ਜਲੰਧਰ ਵਿਖੇ ਭਾਰਗੋ ਕੈਂਪ ਦੇ 16 ਸਾਲਾ ਮੁੰਡੇ ਨੇ ਤਿਆਰ ਕੀਤਾ ਵੱਖਰੇ ਢੰਗ ‘ਚ ਰਾਵਣ, ਹੋ ਰਹੀਆਂ ਤਾਰੀਫ਼ਾਂ

ਜਲੰਧਰ- ਦੁਸਹਿਰੇ ਦਾ ਤਿਓਹਾਰ ਪੂਰੇ ਭਾਰਤ ‘ਚ ਅੱਜ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਜੀ ਨੇ ਰਾਵਣ ਨੂੰ ਮਾਰ ਕੇ ਸੀਤਾ ਮਾਤਾ ਜੀ ਨੂੰ ਉਸ ਦੀ ਕੈਦ ‘ਚੋਂ ਛੁਡਾਇਆ ਸੀ। ਜਲੰਧਰ ਦੇ ਭਾਰਗੋ ਕੈਂਪ ਵਿਚ ਵੀ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਇਥੇ ਦੀਆਂ ਤਸਵੀਰਾਂ ਕੁਝ ਵੱਖਰੀਆਂ ਨਜ਼ਰ ਆ ਰਹੀਆਂ ਹਨ। ਇਥੇ ਕੁਝ ਬੱਚਿਆਂ ਵੱਲੋਂ ਇਸ ਰਾਵਣ ਦੇ ਪੁਤਲੇ ਨੂੰ ਵੱਖਰਾ ਹੀ ਰੂਪ ਦਿੱਤਾ ਹੈ।

16 ਸਾਲਾ ਦੇ ਨਿਸ਼ੂ ਨੇ ਇਕ ਡਰੈਗਰ ਉੱਤੇ ਸਵਾਰ ਇਕ ਰਾਵਣ ਦਾ ਪੁਤਲਾ ਤਿਆਰ ਕੀਤਾ ਹੈ। ਨਿਸ਼ੂ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ ਛੇ ਸਾਲਾਂ ਤੋਂ ਰਾਵਣ ਦੇ ਪੁਤਲੇ ਬਣਾ ਰਹੇ ਹਨ ਪਰ ਇਸ ਵਾਰ ਉਨ੍ਹਾਂ ਨੇ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦਾ ਸਾਥ ਉਨ੍ਹਾਂ ਦੇ ਮੁਹੱਲੇ ਦੇ ਸਾਥੀਆਂ ਨੇ ਦਿੱਤਾ ਹੈ। ਉੱਧਰ ਦੂਜੇ ਪਾਸੇ ਮੁਹੱਲੇ ਦੇ ਵਸਨੀਕ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਕੰਮ ਕਰਨ ਨਾਲ ਬੱਚਿਆਂ ਦਾ ਧਿਆਨ ਖੇਡ ਕੁੱਦ ਅਤੇ ਏਦਾਂ ਦੀਆਂ ਚੀਜ਼ਾਂ ਬਣਾਉਣ ਵੱਲ ਜਾਂਦਾ ਹੈ ਨਾ ਕਿ ਨਸ਼ਿਆਂ ਕਰਨ ਵੱਲ।

Leave a Reply

Your email address will not be published. Required fields are marked *