ਨਵੀਂ ਦਿੱਲੀ- ਜੰਮੂ-ਕਸ਼ਮੀਰ ਪੁਲਿਸ ਭਰਤੀ ਘੁਟਾਲਾ ਮਾਮਲੇ ’ਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਮੰਗਲਵਾਰ ਨੂੰ ਕਾਰਵਾਈ ਕੀਤੀ ਹੈ। ਸੀਬੀਆਈ ਦੀ ਟੀਮ ਦੇਸ਼ ਭਰ ’ਚ ਕਈ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਭਰਤੀ ਘੁਟਾਲੇ ਦੇ ਸਬੰਧ ’ਚ ਵੱਖ-ਵੱਖ ਸੂਬਿਆਂ ’ਚ 33 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਜੰਮੂ-ਕਸ਼ਮੀਰ ਸਰਵਿਸਿਜ਼ ਸਿਲੈਕਸ਼ਨ ਬੋਰਡ (ਜੇਕੇਐੱਸਐਸਬੀ) ਦੇ ਸਾਬਕਾ ਚੇਅਰਮੈਨ ਖਾਲਿਦ ਜਹਾਂਗੀਰ ਦੇ ਦਫ਼ਤਰ ’ਚ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇਕੇਐੱਸਐੱਸਬੀ ਕੰਟਰੋਲਰ ਪ੍ਰੀਖਿਆ ਅਸ਼ੋਕ ਕੁਮਾਰ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।