ਫ਼ਰੀਦਕੋਟ, 7 ਸਤੰਬਰ – ਫ਼ਰੀਦਕੋਟ ਰਿਆਸਤ ਦੀ ਤਕਰੀਬਨ 25 ਹਜ਼ਾਰ ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦਾ ਮਾਮਲਾ ਪਰਿਵਾਰ ਅਤੇ ਟਰੱਸਟ ਦਰਮਿਆਨ ਮਾਣਯੋਗ ਸੁਪਰੀਮ ਕੋਰਟ ‘ਚ ਚੱਲ ਰਿਹਾ ਸੀ। ਅੱਜ ਆਏ ਤਾਜ਼ੇ ਫ਼ੈਸਲੇ ‘ਚ ਸਾਰੀ ਜਾਇਦਾਦ ਸ਼ਾਹੀ ਪਰਿਵਾਰ ਦੇ ਹੱਕ ‘ਚ ਚਲੀ ਗਈ ਹੈ।
ਇਹ ਜਾਇਦਾਦ ਫ਼ਰੀਦਕੋਟ ਰਿਆਸਤ ਦੇ ਬਹਾਦਰ ਹਰਿੰਦਰ ਸਿੰਘ ਬਰਾੜ ਦੀਆਂ ਦੋਨਾਂ ਬੇਟੀਆਂ ਨੂੰ ਸਾਢੇ 37-37 ਫ਼ੀਸਦੀ ਅਤੇ ਉਨ੍ਹਾਂ ਦੇ ਭਰਾ ਕੰਵਰ ਮਨਜੀਤ ਇੰਦਰ ਸਿੰਘ ਦੇ ਪਰਿਵਾਰ ਨੂੰ 25 ਫ਼ੀਸਦੀ ਹਿੱਸਾ ਤਕਸੀਮ ਕੀਤਾ ਗਿਆ ਹੈ।