ਚੰਡੀਗੜ੍ਹ : ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਹਰਪ੍ਰੀਤ ਦੇ ਕਤਲ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਸੋਮਵਾਰ ਨੂੰ ਅਦਾਲਤ ਦੇ ਮੀਡੀਏਸ਼ਨ ਸੈਂਟਰ ‘ਚ ਕਤਲ ਦਾ ਸੀਨ ਰੀਕ੍ਰਿਏਟ ਕੀਤਾ। ਪੁਲਿਸ ਨੇ ਸੇਵਾਮੁਕਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ (Retired AIG Malwinder Singh Sidhu) ਦੇ ਘਰ ਜਾ ਕੇ ਤਲਾਸ਼ੀ ਲਈ। ਪੁਲਿਸ ਨੂੰ ਅਜੇ ਤਕ ਉਸ ਦੇ ਪਿਸਤੌਲ ਦਾ ਲਾਇਸੈਂਸ ਨਹੀਂ ਮਿਲਿਆ ਹੈ। ਸਿੱਧੂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਲਾਇਸੈਂਸ ਆਲ ਇੰਡੀਆ ਦਾ ਬਣਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਨ ਲਈ ਪੁਲਿਸ ਨੇ ਅੰਮ੍ਰਿਤਸਰ ਲਾਇਸੈਂਸ ਅਥਾਰਟੀ ਤੋਂ ਉਸ ਦੇ ਲਾਇਸੈਂਸ ਦਾ ਰਿਕਾਰਡ ਮੰਗਿਆ ਹੈ।
ਸੇਵਾਮੁਕਤ AIG ਮਾਲਵਿੰਦਰ ਸਿੰਘ ਸਿੱਧੂ ਦੇ ਘਰੋਂ ਨਹੀਂ ਮਿਲਿਆ ਲਾਇਸੈਂਸ, ਜਵਾਈ ਨੂੰ ਅਦਾਲਤ ‘ਚ ਗੋਲ਼ੀਆਂ ਨਾਲ ਭੁੰਨਿਆ
