ਅੰਮ੍ਰਿਤਸਰ, 27 ਅਗਸਤ – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਲ੍ਹਾ ਊਧਮ ਸਿੰਘ ਨਗਰ (ਉਤਰਾਖੰਡ) ਦੇ ਪਿੰਡ ਬਲਰਾਮ ਨਗਰ ਵਿਖੇ ਜਨਮ ਅਸ਼ਟਮੀ ਮੌਕੇ ਗੁਰਦੁਆਰਾ ਸਾਹਿਬ ਦੇ ਅੰਦਰ ਨਾਚ ਕਰਵਾਉਣ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਕ ਵਾਇਰਲ ਹੋਈ ਵੀਡੀਓ ਰਾਹੀਂ ਘਟਨਾ ਦਾ ਪਤਾ ਲੱਗਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਮਿਸ਼ਨ ਉਤਰਾਖੰਡ ਦੇ ਪ੍ਰਚਾਰਕ ਸਿੰਘ ਉਕਤ ਸਥਾਨ ’ਤੇ ਭੇਜੇ ਗਏ ਸਨ, ਜਿਨ੍ਹਾਂ ਨੇ ਸਥਾਨਕ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇਸ ਅਸਥਾਨ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਦਰਪੁਰ ਵਿਖੇ ਬਿਰਾਜਮਾਨ ਕਰ ਦਿੱਤੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਬਾਰੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰ ਕੇ ਮੁਕੰਮਲ ਪੜਤਾਲ ਕੀਤੀ ਜਾਵੇਗੀ ਅਤੇ ਜਿਸ ਥਾਂ ਵੀ ਗੁਰੂ ਸਾਹਿਬ ਦੇ ਸਤਿਕਾਰ ਵਿਚ ਢਿੱਲ ਦਿਖਾਈ ਦਿੱਤੀ, ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇੜਲੇ ਗੁਰਦੁਆਰਾ ਸਾਹਿਬਾਨ ਵਿਖੇ ਪਹੁੰਚਾ ਦਿੱਤੇ ਜਾਣਗੇ।
Related Posts
ਪੰਜਾਬ-ਹਰਿਆਣਾ ‘ਚ ਵਧਿਆ ਵਿਵਾਦ : ਜਾਖੜ ਨੇ ਕਿਹਾ- ਚੰਡੀਗੜ੍ਹ ਤੇ SYL ਮੁੱਦੇ ਇਸ ਤਰ੍ਹਾਂ ਨਹੀਂ ਸੁਲਝਣਗੇ, ਦੋਵਾਂ ਸੂਬਿਆਂ ਦੀਆਂ ਤਜਵੀਜ਼ਾਂ ਮਾਮੂਲੀ
ਚੰਡੀਗੜ੍ਹ, 6 ਅਪ੍ਰੈਲ (ਬਿਊਰੋ)- ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ਹੋਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਹੁਣ ਵਧ ਗਿਆ ਹੈ।…
ਵੱਡੇ ਮੀਆਂ ਮੋਦੀ ਤੇ ਛੋਟੇ ਮੀਆਂ ਕੇਜਰੀਵਾਲ ਆਪਸ ਵਿਚ ਰਲੇ ਹੋਏ ਹਨ :ਪ੍ਰਿਅੰਕਾ ਗਾਂਧੀ
ਪਠਾਨਕੋਟ, 17 ਫਰਵਰੀ (ਬਿਊਰੋ)-ਪਠਾਨਕੋਟ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ…
ਸੁਖਜਿੰਦਰ ਰੰਧਾਵਾ ਨੇ ਮੋਹਾਲੀ ਵੇਰਕਾ ਪਲਾਂਟ ਦਾ ਕੀਤਾ ਦੌਰਾ, ਕੰਮ ਦਾ ਲਿਆ ਜਾਇਜ਼ਾ
ਮੋਹਾਲੀ, 1 ਨਵੰਬਰ (ਦਲਜੀਤ ਸਿੰਘ)- ਤਿਉਹਾਰਾਂ ਮੌਕੇ ਵੇਰਕਾ ਉਤਪਾਦਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਮਿਲਕਫੈੱਡ ਪੂਰੀ ਤਰ੍ਹਾਂ ਤਿਆਰ…