ਫਰੀਦਾਬਾਦ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਰਿਆਣਾ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਹਰਿਆਣਾ ਦੇ ਫਰੀਦਾਬਾਦ ’ਚ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ 133 ਏਕੜ ਖੇਤਰ ’ਚ ਬਣਿਆ ਹੈ, ਜਿੱਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਨੂੰ 6,000 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਾਇਆ ਗਿਆ ਹੈ।
ਹਸਪਤਾਲ ਦਾ ਪ੍ਰਬੰਧਨ ਅੰਮ੍ਰਿਤਾਨੰਦਮਈ ਮਿਸ਼ਨ ਟਰੱਸਟ ਵਲੋਂ ਕੀਤਾ ਜਾਵੇਗਾ। ਇਹ ਸੁਪਰ-ਸਪੈਸ਼ਲਿਸਟ 2600 ਬਿਸਤਿਆਂ ਦਾ ਹੈ। ਇਹ ਹਸਪਤਾਲ ਫਰੀਦਾਬਾਦ ਅਤੇ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਏਗਾ।