ਬਰਮਿੰਘਮ, 7 ਅਗਸਤ – ਅੱਜ ਇਥੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਹਾਕੀ ਵਿੱਚ ਭਾਰਤ ਨੇ ਸ਼ੂਟਆਊਟ ’ਚ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤ ਲਿਆ।ਭਾਰਤੀ ਟੀਮ ਮੈਚ ਦੇ ਅੰਤਿਮ ਪਲਾਂ ‘ਚ 1-0 ਨਾਲ ਅੱਗੇ ਸੀ ਪਰ ਆਖਰੀ 30 ਸੈਕਿੰਡਾਂ ਤੋਂ ਵੀ ਘੱਟ ਸਮੇਂ ‘ਚ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦਿਵਾ ਦਿੱਤਾ ਤੇ ਇਹ ਪੈਨਲਟੀ ਸਟਰੋਕ ਵਿੱਚ ਬਦਲਿਆ ਗਿਆ ਓਲੀਵੀਆ ਮੈਰੀ ਨੇ ਗੋਲ ਦਾਗ ਕੇ ਨਿਊਜ਼ੀਲੈਂਡ ਨੂੰ ਬਰਾਬਰੀ ’ਤੇ ਲੈਆਂਦਾ। ਇਸ ਤੋਂ ਬਾਅਦ ਮੈਚ ਸ਼ੂਟ ਆਊਟ ’ਤੇ ਚਲਾ ਗਿਆ। ਭਾਰਤ ਨੇ ਸ਼ੂਟਆਊਟ ’ਚ ਸਬਰ ਬਰਕਰਾਰ ਰੱਖਿਆ। ਟੀਮ ਨੇ ਮੈਚ ਤੇ ਤਮਗਾ ਜਿੱਤ ਲਿਆ।
Related Posts
ਸੀਤਾਰਮਨ ਦਾ ਲਗਾਤਾਰ 7 ਵਾਰ ਬਜਟ ਪੇਸ਼ ਕਰਨਾ ਭਾਰਤ ‘ਚ ਮਹਿਲਾ ਸਸ਼ਕਤੀਕਰਨ ਦੀ ਮਿਸਾਲ : ਜਗਦੀਪ ਧਨਖੜ
ਨਵੀਂ ਦਿੱਲੀ – ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸੰਸਦ ‘ਚ ਲਗਾਤਾਰ 7 ਵਾਰ ਆਮ ਬਜਟ ਪੇਸ਼ ਕਰਨ ਲਈ…
ਬਜਟ ਦੌਰਾਨ ਕੀਤੇ ਜਾ ਰਹੇ ਵੱਡੇ ਐਲਾਨ, ਜਾਣੋ ਸਦਨ ਦੇ ਅੰਦਰਲੀ ਪਲ-ਪਲ ਦੀ ਅਪਡੇਟ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਵਿਧਾਨ ਸਭਾ ‘ਚ…
ਉੜੀ ਸੈਕਟਰ ‘ਚ ਇੰਟਰਨੈਟ ਸੇਵਾ ਮੁਅੱਤਲ, ਘੁਸਪੈਠ ਦੀਆਂ ਕੋਸ਼ਿਸ਼ਾਂ ਕਾਰਨ ਲਿਆ ਗਿਆ ਫੈਸਲਾ
ਸ਼੍ਰੀਨਗਰ, 21 ਸਤੰਬਰ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵਲੋਂ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉੜੀ ਸੈਕਟਰ ਵਿੱਚ ਕੰਟਰੋਲ ਲਾਈਨ…