ਚੰਡੀਗੜ੍ਹ : ਪੰਜਾਬ ਦੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਅਨਮੋਲ ਗਗਨ ਮਾਨ ਨੇ ਮੰਤਰੀ ਬਣਨ ਤੋਂ ਬਾਅਦ ਅਲਾਟ ਹੋਈ ਸਰਕਾਰੀ ਕੋਠੀ ਵਿਚ ਵੱਡੀਆਂ ਸਹੂਲਤਾਂ ਦੀ ਮੰਗ ਕੀਤੀ ਹੈ। ਦਰਅਸਲ ਅਨਮੋਲ ਗਗਨ ਮਾਨ ਨੂੰ ਸੈਕਟਰ 39 ਸਥਿਤ 953 ਨੰਬਰ ਕੋਠੀ ਅਲਾਟ ਹੋਈ ਹੈ। ਉਨ੍ਹਾਂ ਨੇ ਇਸ ਕੋਠੀ ਨੂੰ ਖਸਤਾ ਹਾਲ ਦੱਸਦਿਆਂ ਇਸ ਵਿਚ ਵੱਡੀਆਂ ਸਹੂਲਤਾਂ ਮੰਗੀਆਂ ਹਨ। ਅਨਮੋਲ ਗਗਨ ਨੇ ਕੋਠੀ ਵਿਚ ਜਿੱਥੇ ਮਾਸਟਰ ਬੈੱਡ ਰੂਮ ਤਿਆਰ ਕਰਨ ਦੀ ਮੰਗ ਕੀਤੀ ਹੈ, ਉਥੇ ਹੀ ਇਸ ਵਿਚ ਸਵੀਮਿੰਗ ਪੂਲ ਬਣਾਉਣ ਲਈ ਵੀ ਆਖਿਆ ਹੈ। ਇਸ ਦੀ ਬਕਾਇਦਾ ਅਨਮੋਲ ਗਗਨ ਮਾਨ ਵਲੋਂ ਹਸਤਾਖਰ ਕੀਤੀ ਇਕ ਸੂਚੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਜਿਸ ਵਿਚ ਉਨ੍ਹਾਂ ਨੇ ਆਪਣੀ ਕੋਠੀ ਨੂੰ ਆਲੀਸ਼ਾਨ ਬਣਾਉਣ ਲਈ ਕੁੱਲ 34 ਮੰਗਾਂ ਕੀਤੀਆਂ ਹਨ।
ਕੀ ਹਨ ਮੰਗਾਂ
ਕੋਠੀ ਦੀਆਂ ਫਲੋਰ ਟਾਈਲਾ ਬਦਲ ਦਿੱਤੀਆਂ ਜਾਣੀ। ਕੋਠੀ ਦੀਆਂ ਪੌੜੀਆਂ ਅਤੇ ਉਸ ਤੇ ਲੱਗੀ ਗਰਿਲ ਰਿਪੇਅਰ ਕੀਤੀ ਜਾਵੇ। ਕੋਠੀ ਦੇ ਸਾਰੇ ਬੈਡਰੂਮ RENOVATE ਕੀਤੇ ਜਾਣ। ਕੋਠੀ ਦੇ ਸਾਰੇ Rooms ਵਿਚ ਨਵੇਂ 65 ਇੰਚੀ ਟੈਲੀਵੀਜ਼ਨ ਲਗਾਏ ਜਾਣ। ਕੋਠੀ ਦੀ ਪਹਿਲੀ ਮੰਜ਼ਿਲ ’ਤੇ ਮਾਸਟਰ ਬੇਡਰੂਮ ਤਿਆਰ ਕੀਤਾ ਜਾਵੇ। ਕੋਠੀ ਦੇ ਦਫਤਰ ਨੂੰ RENOVATE ਅਤੇ ਉਸ ਵਿਚ ਨਵਾਂ ਫਰਨੀਚਰ ਮੁਹੱਈਆ ਕਰਵਾਇਆ ਜਾਵੇ। ਕੋਠੀ ਦੇ ਡਾਇਨਿੰਗ ਰੂਮ ਵਿਚ (08) ਅੱਠ ਸੀਟਰ ਡਾਇਨਿੰਗ ਟੇਬਲ ਅਤੇ ਕਰੋਕਰੀ ਰੱਖਣ ਲਈ ਕਰੋਕਰੀ ਯੂਨਿਟ ਮੁਹੱਈਆ ਕਰਵਾਇਆ ਜਾਵੇ। ਕੋਠੀ ਵਿਚ ਦਰਵਾਜ਼ੇ ਅਤੇ ਖਿੜਕੀਆਂ ਨੂੰ ਟੀਕ ਪਲਾਈ ਨਾਲ ਪਾਲਿਸ਼ ਕਰਕੇ ਤਿਆਰ ਕੀਤਾ ਜਾਵੇ। ਕੋਠੀ ਅਤੇ ਕਾਨਫਰੰਸ ਰੂਮ, ਵੇਟਿੰਗ ਰੂਮ ਅਤੇ ਮੀਟਿੰਗ ਕਰਨ ਵਾਲੇ ਦਫਤਰ ਵਿਚ ਤਬਦੀਲ ਕੀਤਾ ਜਾਵੇ। ਵਿਜ਼ੀਟਰ ਦਫਤਰ ਵਿਚ ਟੈਲੀਵੀਜ਼ਨ, Small Size ਫਰਿੱਜ਼, ਕੁਰਸੀਆਂ, ਟੇਬਲ ਅਤੇ ਕਾਊਚ ਮੈਂਟ ਮੁਹੱਈਆ ਕਰਵਾਇਆ ਜਾਵੇ। ਕੋਠੀ ਦੇ ਡਰਾਇੰਗ ਰੂਮ ਵਿਚ ਨਵਾਂ ਸੋਫਾ ਅਤੇ ਸੈਂਟਰ ਟੇਬਲ ਕਮਰੇ ਦੇ ਸਾਈਜ਼ ਅਨੁਸਾਰ ਮੁਹੱਈਆ ਕਰਵਾਇਆ ਜਾਵੇ। ਕੋਠੀ ਦੇ ਡਰਾਇੰਗ ਰੂਮ ਦੇ ਦਰਵਾਜ਼ੇ ਨੂੰ ਬਦਲਿਆ ਜਾਵੇ। ਕੋਠੀ ਦੀਆਂ ਸਾਰੀਆਂ ਪਾਈਪਾਂ ਨੂੰ ਕਵਰ ਕੀਤਾ ਜਾਵੇ। ਕੋਠੀ ਦੇ ਸਾਰੇ ਬੈੱਡਰੂਮਾਂ ਵਿਚ ਨਵੇਂ ਬੈੱਡ, ਨਵੇਂ ਗੱਦੇ, ਸਾਈਡ ਟੇਬਲ ਅਤੇ ਸਾਈਡ ਲੈਂਪ ਮੁਹੱਈਆ ਕਰਵਾਏ ਜਾਣ। ਕੋਠੀ ਦੇ ਸਾਰੇ ਕੱਪਬੋਰਡ ਰਿਪੇਅਰ ਕੀਤੇ ਜਾਣ। ਕੋਠੀ ਦੇ ਬੈੱਡਰੂਮਾਂ ਵਿਚ ਮੀਡੀਅਮ ਸਾਈਜ਼ ਝੂਮਰ ਅਤੇ 5 ਵੱਡੇ ਸਾਈਜ਼ ਝੂਮਰ ਮੁਹੱਈਆ ਕਰਵਾਏ ਜਾਣ। ਕੋਠੀ ਦੇ ਪਰਦਿਆਂ ਦੇ ਪਾਈਪ ਅਤੇ ਪਰਦੇ ਬਦਲ ਦਿੱਤੇ ਜਾਣ। ਕੋਠੀ ਵਿਚ ਬਿਜਲੀ ਦੇ ਸਵਿੱਚ ਨਵੇਂ ਲਗਾ ਦਿੱਤੇ ਜਾਣ। ਬਾਥਰੂਮ ਅਤੇ ਰਸੋਈ ਵਿਚ ਨਵੇਂ ਐਗਜਾਸਟ ਫੈਨ ਲਗਾਏ ਜਾਣ। ਕੋਠੀ ਦੀਆਂ ਟਿਊਬ ਲਾਈਟਾਂ ਦੀ ਥਾਂ ’ਤੇ ਫੈਂਸੀ ਲਾਈਟਾਂ ਲਗਾਈਆਂ ਜਾਣ।