ਬਾਸੇਟੇਰੇ – ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੇਂਟ ਕਿਟਸ ‘ਚ ਖੇਡੇ ਗਏ ਦੂਸਰੇ ਟੀ-20 ਮੈਚ ‘ਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਭਾਰਤ ਇਹ ਮੈਚ 5 ਵਿਕਟਾਂ ਨਾਲ ਹਾਰ ਗਿਆ ਅਤੇ ਵੈਸਟਇੰਡੀਜ਼ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਟੀਮ ਇੰਡੀਆ ਇਸ ਮੈਚ ‘ਚ ਸਿਰਫ 138 ਦੌੜਾਂ ਹੀ ਬਣਾ ਸਕੀ, ਜਿਸ ਦੇ ਜਵਾਬ ‘ਚ ਵੈਸਟਇੰਡੀਜ਼ ਨੇ ਆਖਰੀ ਓਵਰ ‘ਚ ਮੈਚ ਜਿੱਤ ਲਿਆ।
ਵੈਸਟਇੰਡੀਜ਼ ਨੂੰ ਆਖਰੀ ਓਵਰ ‘ਚ 10 ਦੌੜਾਂ ਦੀ ਲੋੜ ਸੀ, ਭਾਰਤ ਲਈ ਆਵੇਸ਼ ਖਾਨ ਨੇ ਗੇਂਦਬਾਜ਼ੀ ਕੀਤੀ। ਆਵੇਸ਼ ਤੋਂ ਇੱਥੇ ਗਲਤੀ ਹੋ ਗਈ ਅਤੇ ਪਹਿਲੀ ਹੀ ਗੇਂਦ ਨੋ ਬਾਲ ਚਲੀ ਗਈ। ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਬੱਲੇਬਾਜ਼ ਡੇਵੋਨ ਥਾਮਸ ਨੇ ਫ੍ਰੀ-ਹਿੱਟ ‘ਤੇ ਛੱਕਾ ਲਗਾਇਆ, ਅਗਲੀ ਹੀ ਗੇਂਦ ‘ਤੇ ਚੌਕਾ ਲਗਾ ਦਿੱਤਾ ਤੇ ਭਾਰਤ ਮੈਚ ਹਾਰ ਗਿਆ।