ਚੰਡੀਗੜ੍ਹ, 27 ਜੁਲਾਈ – ਹਰਿਆਣਾ ਅਜਿਹਾ ਸੂਬਾ ਹੈ ਜਿੱਥੇ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਰਾਜ ਦੇ 5622 ਪਿੰਡਾਂ ਵਿਚ 24 ਘੰਟੇ ਬਿਜਲੀ ਉਪਲਬਧ ਕਰਵਾ ਰਹੀ ਹੈ। ਸੂਬੇ ਵਿਚ ਬਿਜਲੀ ਦੀ ਕਿਤੇ ਕੋਈ ਕਮੀ ਨਹੀਂ ਹੈ ਅਤੇ ਸਾਰੇ ਘਰਾਂ, ਸੰਸਥਾਨਾਂ, ਉਦਯੋਗਾਂ ਤੇ ਖੇਤੀਬਾੜੀ ਵਿਚ ਸਮੂਚੇ ਰੂਪ ਨਾਲ ਬਿਜਲੀ ਸਪਲਾਈ ਸਕੀਨੀ ਕੀਤੀ ਜਾ ਰਹੀ ਹੈ।
ਬਿਜਲੀ ਮੰਤਰੀ ਹਰਿਆਣਾ ਰਣਜੀਤ ਸਿੰਘ ਨੇ ਸਿਰਸਾ ਦੇ ਲੋਕ ਨਿਰਮਾਣ ਰੇਸਟ ਹਾਊਸ ਵਿਚ ਜਨਤਾ ਦੀਆਂ ਸਮਸਿਆਵਾਂ ਸੁਣਨ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਝੋਨੇ ਦਾ ਸੀਜਨ ਚੱਲ ਰਿਹਾ ਹੈ, ਇਸ ਨੂੰ ਦੇਖਦੇ ਹੋਏ ਵੀ ਹਰ ਪਿੰਡ ਵਿਚ ਕ੍ਰਮਵਾਰ 8-8 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਜਿਨ੍ਹਾਂ ਕਿਸਾਨਾਂ ਨੇ ਟਿਯੂਬਵੈਲ ਦੇ ਕਨੈਕਸ਼ਨ ਲਈ ਬਿਨੈ ਕੀਤਾ ਸੀ, ਉਨ੍ਹਾਂ ਨੂੰ ਸਮੇਬੱਧ ਬਿਜਲੀ ਕਨੈਕਸ਼ਨ ਉਪਲਬਧ ਕਰਵਾਏ ਜਾ ਰਹੇ ਹਨ।
ਉਨ੍ਹਾਂ ਨੇ ਦਸਿਆ ਕਿ ਲੋਹੇ ਤੇ ਪੱਥਰ ਦੇ ਖੰਭਿਆਂ ‘ਤੇ ਬਰਸਾਤ ਦੌਰਾਨ ਕਰੰਟ ਆਉਣ ਦੀ ਸ਼ਿਕਾਇਤਾਂ ‘ਤੇ ਐਕਸ਼ਨ ਲੈਂਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੁਰੱਖਿਆ ਦੇ ਮੱਦੇਨਜਰ ਇੰਨ੍ਹਾਂ ਖੰਭਿਆਂ ਨੂੰ ਜਮੀਨ ਤੋਂ ਕਰੀਬ 6 ਫੁੱਟ ਦੀ ਉੱਚਾਈ ਤਕ ਪਲਾਸਟਿਕ ਆਦਿ ਨਾਲ ਕਵਰ ਕੀਤਾ ਜਾਵੇ ਤਾਂ ਜੋ ਕਰੰਟ ਆਦਿ ਦੀ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇ। ਬਿਜਲੀ ਓਵਰ ਲੋਡ ਦੀ ਸਥਿਤੀ ਹੋਣ ਵਿਚ ਟ੍ਰਾਂਸਫਾਰਮਰ ਜਲ ਜਾਣ ਜਾਂ ਫਿਰ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਵਰਗੀ ਸਮਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾਹੈ। ਸੂਬੇ ਵਿਚ ਬਿਜਲੀ ਕੱਟ ਨਾਲ ਸਬੰਧਿਤ ਕੋਈ ਸਮਸਿਆ ਮੇਰੇ ਜਾਣਕਾਰੀ ਵਿਚ ਨਹੀਂ ਆਈ ਹੈ।
ਉਨ੍ਹਾਂ ਨੇ ਦਸਿਆ ਕਿ ਅੱਜ ਦੇ ਜਨਤਾ ਦਰਬਾਰ ਵਿਚ ਸੜਕ, ਗਲੀਆਂ, ਆਰਮਸ ਲਾਇਸੈਂਸ, ਬਰਸਾਤੀ ਪਾਣੀ ਦੀ ਨਿਕਾਸੀ, ਇੰਤਕਾਲ ਨਾਲ ਸਬੰਧਿਤ ਸਮਸਿਆਵਾਂ ਆਈਆਂ ਹਨ, ਜੋ ਸਬੰਧਿਤ ਵਿਭਾਗਾਂ ਨੂੰ ਜਰੂਰੀ ਕਾਰਵਾਈ ਤਹਿਤ ਭੈਜੀ ਜਾਣਗੀਅਅ ਅਤੇ ਜਨਤਾ ਦੀ ਸਾਰੀ ਸਮਸਿਆਵਾਂ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ।