ਅੰਮ੍ਰਿਤਸਰ- ਗੁਰੂ ਨਗਰੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਜ਼ਿਆਦਾ ਗਰਮੀ ਪੈਣ ਕਾਰਨ ਹੁਮਸ ਹੋਈ ਪਈ ਸੀ। ਗਰਮੀ ਭਰੇ ਇਸ ਮਾਹੌਲ ਨੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ’ਤੇ ਮਜਬੂਰ ਕਰ ਦਿੱਤਾ ਸੀ ਪਰ ਵਿੱਚ-ਵਿਚਾਲੇ ਹੋ ਰਹੀਆਂ ਬਰਸਾਤਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੀਆਂ ਕੁਝ ਥਾਵਾਂ ਜਿਵੇਂ ਬੱਸ ਸਟੈਂਡ, ਸ੍ਰੀ ਹਰਿਮੰਦਰ ਸਾਹਿਬ, ਸੁਲਤਾਨਵਿੰਡ ਰੋਡ, ਤਰਨ ਤਾਰਨ ਰੋਡ ਅਤੇ ਜੀ.ਟੀ. ਰੋਡ ਵਾਲੀ ਸਾਈਡ ’ਤੇ ਭਾਰੀ ਬਰਸਾਤ ਹੋਈ। ਜ਼ਿਲ੍ਹੇ ’ਚ ਹੋਈ ਇਸ ਭਾਰੀ ਬਰਸਾਤ ਨਾਲ ਆਲੇ-ਦੁਆਲੇ ਦਾ ਮੌਸਮ ਵੀ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਵੀ ਮਿਲੀ।