ਸਹੁਰੇ ਪਰਿਵਾਰ ਦੇ ਜੀਆਂ ਤੇ ਹਮਲੇ ਪਿਛੋਂ ਜਵਾਈ ਵਲੋਂ ਆਪਣੇ ਪਿੰਡ ਪਹੁੰਚ ਕੇ ਖੁਦਕੁਸ਼ੀ

ਚੰਡੀਗੜ੍ਹ, 9 ਜੁਲਾਈ : ਮੋਗਾ ਦੇ ਪਿੰਡ ਤਤਾਰੀਏਵਾਲਾ ‘ਚ ਜਵਾਈ ਨੇ ਆਪਣੇ ਸਹੁਰੇ ਘਰ ਜਾ ਕੇ ਪਹਿਲਾਂ ਪਰਿਵਾਰਕ ਮੈਂਬਰਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਫਿਰ ਵਾਪਸ ਆਪਣੇ ਪਿੰਡ ਵਾਪਸ ਆ ਕੇ ਖ਼ੁਦਕੁਸ਼ੀ ਕਰ ਲਈ। ਗੁਰਮੁਖ ਸਿੰਘ (42) ਦੀ ਪਤਨੀ ਇਕ ਦਿਨ ਪਹਿਲਾਂ ਪੇਕੇ ਗਈ ਸੀ।

ਗੁਰਮੁਖ ਸਿੰਘ ਬੀਤੀ ਰਾਤ ਦੋ ਵਜੇ ਆਪਣੇ ਸਹੁਰਿਆਂ ਦੇ ਘਰ ਗਿਆ ਅਤੇ ਉੱਥੇ ਆਪਣੀ ਪਤਨੀ, ਸੱਸ, ਸਹੁਰੇ, ਪੁੱਤ ਤੇ ਇਕ ਹੋਰ ‘ਤੇ ਤਲਵਾਰ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਗੁਰਮੁਖ ਸਿੰਘ ਵਾਪਸ ਆਪਣੇ ਪਿੰਡ ਖੋਸਾ ਪਾਂਡੋ ਗਿਆ ਅਤੇ ਉੱਥੇ ਜਾ ਕੇ ਫ਼ਾਹਾ ਲੈ ਲਿਆ।ਜ਼ਖ਼ਮੀ ਹੋਏ ਪੰਜੇ ਵਿਅਕਤੀਆਂ ਨੂੰ ਫਰੀਦਕੋਟ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *