ਸੰਗਰੂਰ(ਦਲਜੀਤ ਸਿੰਘ)- ਸੰਗਰੂਰ ਦੀ ਰੇਲਵੇ ਪੁਲਸ ਨੇ ਅੱਜ ਸੰਗਰੂਰ ਰੇਲਵੇ ਸਟੇਸ਼ਨ ਤੋਂ 40 ਕਿੱਲੋ ਦੇ ਕਰੀਬ ਚਾਂਦੀ ਫੜੀ ਹੈ। ਪੁਲਸ ਅਨੁਸਾਰ ਇਹ ਚਾਂਦੀ ਗੈਰ ਕਾਨੂੰਨੀ ਤਰੀਕੇ ਨਾਲ ਲਿਆਂਦੀ ਗਈ ਸੀ ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਇਸ ’ਤੇ ਕਾਰਵਾਈ ਕਰਨ ਲਈ ਈ.ਟੀ.ਓ ਸੰਗਰੂਰ ਨੂੰ ਭੇਜ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੌਣੇ ਤਿੰਨ ਵਜੇ ਰੇਲ ਗੱਡੀ ਆਈ ਜਿਸ ਵਿੱਚੋਂ ਇਕ ਸ਼ੱਕੀ ਵਿਅਕਤੀ ਪੁਲਸ ਵੇਖ ਕੇ ਭੱਜਣ ਲੱਗਿਆ, ਪੁਲਸ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਫੜ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਚਾਂਦੀ ਦੇ ਬਿਸਕੁਟ ਤੇ ਚਾਂਦੀ ਦੇ ਮਣਕੇ ਜਿਹੜੇ ਲਗਭਗ 40 ਕਿੱਲੋ ਵਜ਼ਨੀ ਸੀ। ਇਸ ਸਬੰਧੀ ਜਦੋਂ ਕਾਬੂ ਕੀਤਾ ਵਿਅਕਤੀ ਨੂੰ ਪੁੱਛਗਿਛ ਕੀਤੀ ਗਈ ਤਾਂ ਉਹ ਚਾਂਦੀ ਦੇ ਬਿੱਲ ਦਿਖਾਉਣ ‘ਚ ਵੀ ਅਸਮਰਥ ਰਿਹਾ ਅਤੇ ਕਿਹਾ ਕਿ ਉਸ ਕੋਲ ਇਸ ਚਾਂਦੀ ਦੇ ਬਿੱਲ ਨਹੀਂ ਹਨ। ਜਿਸ ਸਬੰਧੀ ਰੇਲਵੇ ਪੁਲਸ ਨੇ ਈ.ਟੀ.ਓ. ਸੰਗਰੂਰ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ।
Related Posts
ਸ਼ਰਾਬ ਤਸਕਰਾਂ ਨੂੰ ਫੜਨ ਗਈ ਪੁਲਸ ‘ਤੇ ਤਲਵਾਰ ਨਾਲ ਹਮਲਾ
ਮੁੰਗੇਰ, 15 ਜੂਨ (ਦਲਜੀਤ ਸਿੰਘ)- ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦੇ ਅਸਰਗੰਜ ਥਾਣਾ ਖੇਤਰ ਵਿੱਚ ਸ਼ਰਾਬ ਤਸਕਰਾਂ ਨੂੰ ਫੜਨ ਗਈ ਪੁਲਸ…
CM ਚੰਨੀ ਦੇ ਐਲਾਨ ਤੋਂ ਪਹਿਲਾਂ ਸਿੱਧੂ ਦਾ ਸ਼ਬਦੀ ਹਮਲਾ, ਕਿਹਾ-ਪੰਜਾਬ ਨੂੰ ਯੋਗ ਸੁਆਮੀ ਚਾਹੀਦਾ
ਚੰਡੀਗੜ੍ਹ,1 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵੱਡੇ ਐਲਾਨ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ…
ਖੇਤੀ ਕਾਨੂੰਨਾਂ ਵਿਰੁੱਧ ਰਾਹੁਲ ਦੀ ਅਗਵਾਈ ‘ਚ ਕਾਂਗਰਸ ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ, 22 ਜੁਲਾਈ (ਦਲਜੀਤ ਸਿੰਘ)- ਕਾਂਗਰਸ ਦੇ ਸੰਸਦ ਮੈਂਬਰਾਂ ਨੇ ਤਿੰਨਾਂ ਕੇਂਦਰੀ ਖੇਤਰੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ…